ਚੰਡੀਗੜ੍ਹ, 23 ਸਤੰਬਰ, 2016 : ਅੱਜ ਚੰਡੀਗੜ੍ਹ ਦੇ ਸੈਕਟਰ-25 ਵਿੱਚ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਦੁਆਰਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਸਾਡੇ ਦਿਨ ਰਾਤ ਚੱਲ ਰਹੇ ਧਰਨੇ ਦਾ 17ਵਾਂ ਦਿਨ ਹੈ। ਪ੍ਰੰਤੂ ਪੰਜਾਬ ਸਰਕਾਰ ਆਪਣੇ ਸੱਤਾ ਦੇ ਨਸ਼ੇ ਵਿੱਚ ਸੁੱਤੀ ਪਈ ਹੈ। ਇਸ ਸਰਕਾਰ ਨਾ ਤਾਂ ਪੰਜਾਬ ਦੇ ਲੋਕਾਂ ਦੀ ਫਿਕਰ ਹੈ ਅਤੇ ਨਾਂ ਹੀ ਪੰਜਾਬ ਦੇ ਮੁਲਾਜ਼ਮਾਂ ਦੀ ਸਾਡੇ ਦਿਨ ਰਾਤ ਚੱਲ ਰਹੇ ਧਰਨੇ ਦਾ ਅੱਜ 17ਵਾਂ ਦਿਨ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸੁਵਿਧਾ ਕਰਮੀਆਂ ਦੀ ਸਾਰ ਲੈਣ ਨਹੀਂ ਆਇਆ। ਇਸ ਤੋਂ ਸਾਫ ਜਾਹਿਰ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਸੱਤਾ ਤੋਂ ਬਿਨਾਂ੍ਹ ਕੁਝ ਵੀ ਨਹੀਂ ਚਾਹੀਦਾ ਹੈ, ਚਾਹੇ ਪੰਜਾਬ ਦੇ ਲੋਕ ਮਰਨ ਜਾਂ ਜੀਣ ਅੱਜ ਪੰਜਾਬ ਦੇ ਸੁਵਿਧਾ ਸੈਂਟਰਾਂ ਵਿੱਚ ਆਮ ਪਬਲਿਕ ਦੇ ਕੰਮ ਨਹੀਂ ਹੋ ਰਹੇ ਲੋਕ ਲਗਤਾਰ ਪ੍ਰੇਸ਼ਾਨ ਹੋ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਟਸਐਪ ਦੇ ਨੰਬਰ ਤੇ ਸੁਵਿਧਾ ਦੀ ਅਪੀਲ ਭੇਜੀ ਗਈ। ਪ੍ਰਧਾਨ ਵੱਲੋਂ ਇਹ ਵੀ ਕਿਹਾ ਗਿਆ ਕਿ ਮੀਡਿਆ ਕਮੇਟੀ ਦਾ ਗਠਨ ਕੀਤਾ ਗਿਆ ਜੋ ਦਿਨ ਰਾਤ ਸਰਕਾਰ ਦੀਆਂ ਮਾੜੀਆਂ ਨੀਤੀਆਂ ਬਾਰੇ ਸ਼ੋਸਲ ਮੀਡਿਆ ਭਾਵ ਫੇਸ਼ਬੁੱਕ,ਵੱਟਸਐਪ, ਇਨਸਟਾਗ੍ਰਾਮ, ਟਵੀਟਰ ਆਦਿ ਤੇ ਪੂਰੀ ਦੂਨਿਆਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਸ ਦੇ ਨਾਲ ਸੁਵਿਧਾ ਕਰਮੀਆਂ ਵੱਲੋਂ ਪੂਰੀ ਦੁਨੀਆਂ ਵਿੱਚ ਅਜਿਹੀ ਲਹਿਰ ਚਲਾਈ ਜਾਵੇਗੀ ਜਿਸ ਨਾਲ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਨੂੰ ਭਾਰੀ ਨੁਕਸ਼ਾਨ ਉਠਾਉਣਾ ਪੈ ਸਕਦਾ ਹੈ।