ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਨਾਲ ਹਨ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਜਗਤਾਰ ਮਜਾਲ ਕਲਾਂ ਅਤੇ ਪ੍ਰਦੀਪ ਨਨਾਨਸੁੰ।
ਪਟਿਆਲਾ, 23 ਸਤੰਬਰ, 2016 : ਨਿਊਜੀਲੈਂਡ ਤੋਂ ਮੈਂਬਰ ਪਾਰਲੀਮੈਂਟਾਂ ਦੇ ਵਫਦ ਨਾਲ ਦੌਰੇ ਤੋਂ ਬਾਅਦ ਪਟਿਆਲਾ ਪਰਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਵਫਦ ਵੱਲੋਂ ਨਿਉਜੀਲੈਂਡ ਦੀ ਸਰਕਾਰ ਨਾਲ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਵਿਟਾਂਦਰਾ ਕੀਤਾ। ਜਿਹਨ੍ਹਾਂ ਵਿਚ ਇੱਕ ਅਹਿਮ ਮੁੱਦਾ ਬਾਸਮਤੀ ਦੀ ਫਰੀ ਟਰੇਡਿੰਗ 'ਤੇ ਵੱਡੇ ਪੱਧਰ 'ਤੇ ਵਿਚਾਰ ਵਿਟਾਂਦਰਾ ਹੋਇਆ ਅਤੇ ਨਿਊੁਜੀਲੈਂਡ ਨਾਲ ਬਾਸਮਤੀ ਦੇ ਫਰੀਟਰੇਡਿੰਗ ਦੇ ਕਾਫੀ ਅਸਾਰ ਬਣ ਗਏ ਹਨ। ਉਹਨਾ ਦੱਸਿਆ ਕਿ ਇੱਕ ਤਾਂ ਨਿਉੂਜੀਲੈਂਡ ਦੇ ਲੋਕ ਬਾਸਮਤੀ ਚੌਲ ਕਾਫੀ ਖੁਸ਼ ਹੋ ਕੇ ਖਾਂਦੇ ਹਨ ਅਤੇ ਦੂਜਾ ਭਾਰਤ ਖਾਸ ਤੌਰ 'ਤੇ ਪੰਜਾਬ ਵਿਚ ਬਾਸਮਤੀ ਦੀ ਖੇਤੀ ਕਾਫੀ ਵਧੀਆ ਹੁੰਦੀ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਦੌਰਾਨ ਬਾਸਮਤੀ ਦੇ ਐਕਸਪੋਰਟ 'ਤੇ ਲੱਗੀ ਪਾਬੰਦੀ ਦੇ ਕਾਰਨ ਕਿਸਾਨਾਂ ਅਤੇ ਵਪਾਰੀਆਂ ਨੂੰ ਕਾਫੀ ਜਿਆਦਾ ਨੁਕਸਾਨ ਹੋ ਰਿਹਾ ਹੈ ਅਜਿਹੇ ਵਿਚ ਜੇਕਰ ਬਾਸਮਤੀ ਦਾ ਐਕਸਪੋਰਟ ਖੁਲ ਜਾਂਦਾ ਹੈ ਤਾਂ ਨਿਸ਼ਚਿਤ ਤੌਰ 'ਤੇ ਪੰਜਾਬ ਦੇ ਕਿਸਾਨਾ ਅਤੇ ਵਪਾਰੀਆਂ ਨੂੰ ਕਾਫੀ ਜਿਆਦਾ ਲਾਭ ਹੋਵੇਗਾ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਨਿਉਜੀਲੈਂਡ ਨੇ ਨਿਉਕਲੀਅਰ ਡੀਲ ਦੇ ਸਮੇਂ ਭਾਰਤ ਦਾ ਕਾਫੀ ਜਿਆਦਾ ਵਿਰੋਧ ਕੀਤਾ ਤਾਂ ਵਫਦ ਨੇ ਨਿਊਜੀਲੈਂਡ ਦੇ ਪ੍ਰਧਾਨੀ ਮੰਤਰੀ ਨਾਲ ਗੱਲ ਕਰਕੇ ਇਸ ਲਈ ਕਾਫੀ ਹੱਦ ਤੱਕ ਸਹਿਮਤ ਕਰ ਲਿਆ ਹੈ। ਦੂਜਾ ਨਿਊੁਜੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਾਰਤ ਆਉਣ ਲਈ ਹਾਂ ਵੀ ਕਰ ਦਿੱਤੀ ਹੈ, ਜਿਸ ਦਾ ਸਿੱਧੇ ਤੌਰ 'ਤੇ ਪੰਜਾਬ ਨੂੰ ਡੇਅਰੀ ਫਾਰਮਿੰਗ ਦੇ ਮੱਦੇਨਜ਼ਰ ਕਾਫੀ ਲਾਭ ਹੋਣ ਵਾਲਾ ਹੈ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਨਿਉਜੀਲੈਂਡ ਵਿਚ ਅਕਾਲੀ ਦਲ ਦੇ ਦਫਤਰ ਦਾ ਵੀ ਉਹ ਉਦਘਾਟਨ ਕਰਕੇ ਆਏ ਹਨ ਅਤੇ ਉਥੇ ਰਹਿ ਰਹੇ ਐਨ.ਆਰ.ਆਈ. ਭਰਾਵਾਂ ਦੀਆਂ ਅਕਾਲੀ ਦਲ ਪ੍ਰਤੀ ਗਲਤ ਫਹਿਮੀਆਂ ਵੀ ਦੂਰ ਹੋ ਗਈਆਂ ਹਨ ਅਤੇ ਉਥੇ ਰਹਿ ਰਹੇ ਲੋਕ ਅਕਾਲੀ ਦਲ ਨਾਲ ਜੁੜਨ ਲਈ ਤਿਆਰ ਹਨ। ਇਥੋਂ ਤੱਕ ਕਿ ਤਿੰਨ ਮੈਂਬਰਪਾਰਲੀਮੈਂਟਾ ਵਿਚੋਂ ਦੋ ਅਕਾਲੀ ਦਲ ਨਾਲ ਜੁੜਨ ਲਈ ਅਧਿਕਾਰਤ ਤੌਰ 'ਤੇ ਹਾਂ ਵੀ ਕਰ ਚੁੱਕੇ ਹਨ। ਨਵਜੋਤ ਸਿੱਧੂ ਨੇ ਚੋਣ ਨਾਲ ਲੜਨ ਦੇ ਐਲਾਨ 'ਤੇ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਪਿਛੇ ਹਟਣ ਦਾ ਇੱਕ ਬਹਾਨਾ ਸੀ। ਜਿਥੋਂ ਤੱਕ ਫੋਰਥ ਫਰੰਟ ਦਾ ਸਵਾਲ ਹੈ ਤਾਂ ਕੇਜਰੀਵਾਲ ਤੋਂ ਬਹੁਤ ਲੋਕ ਦੁਖੀ ਹਨ, ਜਿਹੜੇ ਨਾ ਕਾਂਗਰਸ ਵਿਚ ਆ ਸਕਦੇ ਹਨ ਅਤੇ ਨਾ ਹੀ ਅਕਾਲੀ ਦਲ ਵਿਚ ਅਜਿਹੇ ਵਿਚ ਅੱਗੇ ਚੌਥੇ ਅਤੇ ਪੰਜਵੇਂ ਫਰੰਟ ਬਣਦੇ ਰਹਿਣਗੇ।
ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਉਹ ਦੁਧਨਸਾਧਾਂ ਨੂੰ ਜਲਦ ਹੀ ਸਬ ਡਿਵੀਜਨ ਦਾ ਦਰਜ਼ਾ ਮਿਲਣ ਜਾ ਰਿਹਾ ਹੈ। ਇਸ ਸਬੰਧ ਵਿਚ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਸਨ ਅਤੇ ਉਹਨਾਂ ਨੇ ਇਸ ਸਬੰਧ ਵਿਚ ਹਾਂ ਕਰ ਦਿੱਤੀ। ਉਹਨਾਂ ਦੱਸਿਆ ਕਿ ਦੁਧਨਸਾਧਾਂ ਦੇ ਸਬ ਡਿਵੀਜਨ ਬਣਨ ਨਾਲ ਉਥੋਂ ਦੇ ਪ੍ਰਾਈਮਰੀ ਹੈਲਥ ਸੈਂਟਰ ਆਪਣੇ ਆਪ ਹੀ ਹਸਪਤਾਲ ਬਣ ਜਾਵੇਗਾ। ਹਰਿੰਦਰਪਾਲ ਚੰਦੂਮਾਜਰਾ ਨੇ ਇਹ ਵੀ ਐਲਾਨ ਕੀਤਾ ਕਿ ਹਲਕੇ ਦੇ ਲੋਕਾਂ ਦੀ ਚਿਰਸਥਾਈ ਮੰਗ ਨੂੰ ਦੇਖਦੇ ਹੋਏ ਬੀ.ਡੀ.ਪੀ.ਓ. ਦਫਤਰ ਭੁਨਰਹੇੜੀ ਨੂੰ ਪਟਿਆਲਾ ਤੋਂ ਸਿਫਟ ਕਰਕੇ 28 ਸਤੰਬਰ ਨੂੰ ਭੁਨਰਹੇੜੀ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰਿੰਦਰਪਾਲ ਚੰਦੂਮਾਜਰਾ ਨੇ ਪਿੰਡ ਘੜਾਮ ਅਤੇ ਚਿੜਵਾਂ ਵਿਚ ਲੜਕੀਆਂ ਦੀ ਸੰਖਿਆ ਲੜਕਿਆਂ ਦੇ ਮੁਕਾਬਲੇ ਜਿਆਦਾ ਰਹਿਣ 'ਤੇ ਦੋਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਨਮਾਨਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਐਚ.ਆਰ. ਗਰੁੱਪ ਦੇ ਜਗਤਾਰ ਸਿੰਘ ਮੰਜਾਲ ਕਲਾਂ, ਪ੍ਰਦੀਪ ਨਨਾਨਸੁੰ, ਹਰਦੇਵ ਹਰਪਾਲਪੁਰ, ਗੁਰਦੀਪ ਸਿੰਘ, ਜੈ ਸਿੰਘ ਡਕਾਲਾ, ਮਨਮਿੰਦਰ ਸਿੰਘ ਕੋੜਾ, ਗੁਰਮੀਤ ਪੰਜੌਲਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।