ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸ.ਸੁਖਦੇਵ ਸਿੰਘ ਕਾਹਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਬਾਰੇ ਜਾਣਕਾਰੀ ਦਿੰਦੇ ਹੋਏ।
ਐਸ.ਏ.ਐਸ.ਨਗਰ, 25 ਸਤੰਬਰ, 2016 : ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ-2016 ਸਫਲਤਾ ਪੂਰਨ ਸੰਪਨ ਹੋ ਗਿਆ ਹੈ ਇਸ ਟੈਸਟ ਲਈ ਪੁਖਤਾ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਕੀਤੇ ਗਏ ਸਨ । ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਸ.ਸੁਖਦੇਵ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 25 ਸਤੰਬਰ ਨੂੰ ਕਰਵਾਇਆ ਗਿਆ । ਉਨਾਂ੍ਹ ਦੱਸਿਆ ਕਿ ਪੰਜਾਬ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2, ਸਵੇਰ 10.30 ਵਜੇ 312 ਸੈਂਟਰਾਂ ਵਿਚ ਸੁਰੂ ਹੋਇਆ ਅਤੇ ਬਾਅਦ ਦੁਪਹਿਰ 01.00 ਵਜੇ ਸੰਪਨ ਹੋਇਆ । ਇਸ ਪ੍ਰੀਖਿਆ ਵਿੱਚ ਕੁੱਲ 01ਲੱਖ 20 ਹਜ਼ਾਰ 112 ਪ੍ਰੀਖਿਆਰਥੀ ਹਾਜਰ ਹੋਏ ਜਿਨ੍ਹਾਂ ਨੇ ਇਹ ਪ੍ਰੀਖਿਆ ਦਿੱਤੀ।
ਸ. ਕਾਹਲੋਂ ਨੇ ਦੱਸਿਆ ਕਿ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 , ਬਾਅਦ ਦੁਪਿਹਰ 02.30 ਵਜੇ 111 ਸੈਂਟਰਾਂ ਵਿਚ ਸੁਰੂ ਹੋਇਆ ਅਤੇ ਸ਼ਾਮ ਨੂੰ 05.00 ਵਜੇ ਸੰਪਨ ਹੋਇਆ। ਇਸ ਪ੍ਰੀਖਿਆ ਵਿੱਚ ਕੁੱਲ 37ਹਜਾਰ 893 ਪ੍ਰੀਖਿਆਰਥੀ ਹਾਜ਼ਰ ਹੋਏ। ਇਥੇ ਇਹ ਵਰਨਣ ਯੋਗ ਹੈ ਕਿ ਇਸ ਸਬੰਧੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਸੀ. ਸਾਹਿਬਾਨ ਅਤੇ ਐਸ.ਐਸ.ਪੀਜ਼. ਵੱਲੋਂ ਸਾਰੇ ਪ੍ਰੀਖਿਆ ਕੇਂਦਰਾਂ ਚ ਪੁਖਤਾ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏੇ ਸਨ। ਸਾਰੇ ਪ੍ਰੀਖਿਆ ਕੇਂਦਰਾਂ ਤੇ ਸਿਵਲ, ਪ੍ਰਸ਼ਾਸਨਿਕ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਜਿਸ ਸਬੰਧੀ ਉਨ੍ਹਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਪ੍ਰੀਖਿਆ ਕੇਂਦਰਾਂ ਤੇ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ ਤਾਂ ਜੋ ਪ੍ਰੀਖਿਆਰਥੀ ਪੂਰਨ ਤੌਰ ਤੇ ਸੁਖਾਵੇ ਮਾਹੌਲ ਵਿੱਚ ਪ੍ਰੀਖਿਆ ਦੇ ਸਕਣ। ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪ੍ਰਸੰਸਾ ਕਰਦੇ ਹੋਏ ਉਨ੍ਹਾਂ ਵੱਲੋਂ ਇਸ ਅਹਿਮ ਪ੍ਰੀਖਿਆ ਨੂੰ ਪਾਰਦਰਸ਼ਤਾ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਹਿਤ ਨਿਭਾਈਆਂ ਡਿਊਟੀਆਂ ਦੀ ਵਧਾਈ ਵੀ ਦਿੱਤੀ।