ਲੁਧਿਆਣਾ, 28 ਸਤੰਬਰ, 2016 : ਪੰਜਾਬ 'ਚ ਚੌਥਾ ਫਰੰਟ ਤਿਆਰ ਹੋਵੇਗਾ ਤੇ ਉਸ ਦਾ ਕਨਵੀਨਰ ਮੈਂ ਬਣਾਂਗਾ। ਇਹ ਗੱਲ ਪਿੰਡ ਬੋਹਾਪੁਰ 'ਚ ਫਰਜ਼ੀ ਮੁਕਾਬਲੇ 'ਚ ਮਾਰੇ ਗਏ ਦੋ ਭਰਾਵਾਂ ਦੀ ਬਰਸੀ ਸਮਾਗਮ ਵਿਚ ਪਹੁੰਚੇ ਸੁੱਚਾ ਸਿੰਘ ਛੋਟੇਪੁਰ ਨੇ ਕਹੀ। ਉਨ੍ਹਾਂ ਕਿਹਾ ਕਿ ਚੌਥਾ ਫਰੰਟ ਤਿਆਰ ਹੋਣ ਤੋਂ ਬਾਅਦ ਉਹ ਕਿਸੇ ਵੀ ਕੀਮਤ 'ਤੇ ਆਮ ਆਦਮੀ ਪਾਰਟੀ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਗਠਜੋੜ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੌਥੇ ਫਰੰਟ ਦੀ ਲੋੜ ਹੈ, ਇਸ ਲਈ ਉਹ ਚੌਥੇ ਫਰੰਟ ਨੂੰ ਤਿਆਰ ਕਰ ਰਹੇ ਹਨ। ਉਨ੍ਹਾਂ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ, ਆਜ਼ਾਦ ਵਿਧਾਇਕ ਸਿਮਰਜੀਤ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਵਿਧਾਇਕ ਪ੍ਰਗਟ ਸਿੰਘ ਨੂੰ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਹੋਣ ਨੂੰ ਲੈ ਕੇ ਕਿਹਾ ਕਿ ਜਿਨ੍ਹਾਂ ਨੇਤਾਵਾਂ ਨੇ ਦੂਜੀਆਂ ਪਾਰਟੀਆਂ ਨਾਲ ਹੱਥ ਮਿਲਾਉਣਾ ਹੈ, ਉਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ ਪ੍ਰੰਤੂ ਉਹ ਪੰਜਾਬ ਵਿਚ ਚੌਥਾ ਫਰੰਟ ਤਿਆਰ ਕਰਨਗੇ।