← ਪਿਛੇ ਪਰਤੋ
ਪਠਾਨਕੋਟ, 28 ਸਤੰਬਰ, 2016 : ਬੀਤੇ ਦਿਨੀਂ ਪਠਾਨਕੋਟ 'ਚ ਕੁਝ ਲੋਕਾਂ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਖੁਫੀਆ ਰਿਪੋਰਟ ਮਿਲਣ ਮਗਰੋਂ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ ਅਤੇ ਪਠਾਨਕੋਟ-ਡਲਹੌਜ਼ੀ ਰੋਡ ਉੱਤੇ ਵੱਡੇ ਪੱਧਰ 'ਤੇ ਭਾਲ ਮੁਹਿੰਮ ਛੇੜੀ ਗਈ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪੁਲਿਸ ਵੱਲੋਂ ਭਾਲ ਮੁਹਿੰਮ ਲਈ ਸਵਾਤ ਟੀਮ ਸਮੇਤ ਕਰੀਬ 400 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪਠਾਨਕੋਟ 'ਚ ਜਨਵਰੀ 'ਚ ਹਵਾਈ ਅੱਡੇ 'ਤੇ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਪਠਾਨਕੋਟ ਦੇ ਐਸਐਸਪੀ ਰਾਕੇਸ਼ ਕੌਸ਼ਲ ਨੇ ਕਿਹਾ ਕਿ ਪਠਾਨਕੋਟ-ਡਲਹੌਜ਼ੀ ਰੋਡ 'ਤੇ ਘੁੰਮ ਰਹੇ ਕੁਝ ਸ਼ੱਕੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਾਰੀ ਮਿਲੀ ਸੀ। ਇਸ ਤੋਂ ਬਾਅਦ ਇੱਥੇ ਵੱਡੇ ਪੱਧਰ 'ਤੇ ਭਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ।
Total Responses : 265