ਲੁਧਿਆਣਾ, 28 ਸਤੰਬਰ, 2016 : ਪੰਜਾਬ ਕਾਂਗਰਸ ਵਿਧਾਈ ਪਾਰਟੀ ਦੇ ਮੁਖੀ ਤੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਨੌਜ਼ਵਾਨਾ ਨਾਲ ਵਾਅਦਾ ਕੀਤਾ ਹੈ ਕਿ ਕਾਂਗਰਸ ਪਾਰਟੀ ਨੌਜ਼ਵਾਨਾਂ ਲਈ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਨੌਕਰੀ ਹਿਤੈਸ਼ੀ ਹੁਨਰ ਵਿਕਾਸ ਕੇਂਦਰ ਖੋਲ੍ਹੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹੁਨਰ ਵਿਕਾਸ ਕੇਂਦਰਾਂ ਦੀ ਲੋੜ ਹੈ, ਜਿਹੜੇ ਸਿਰਫ ਦੱਸਵੀਂ ਤੇ ਬਾਰ੍ਹਵੀਂ ਪੜ੍ਹੇ ਨੌਜ਼ਵਾਨਾਂ ਨੂੰ ਟ੍ਰੇਨਿੰਗ ਦੇ ਸਕਣ। ਕਾਂਗਰਸ ਪਾਰਟੀ 2017 'ਚ ਸਰਕਾਰ ਬਣਾਉਣ ਤੋਂ ਬਾਅਦ ਨੌਜ਼ਵਾਨਾਂ ਲਈ ਇਹ ਯੋਜਨਾ ਲਾਗੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ 50 ਲੱਖ ਤੋਂ ਵੱਧ ਨੌਜ਼ਵਾਨ ਬੇਰੁਜ਼ਗਾਰ ਹਨ, ਜਦੋਂ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਜਾਂਦੀ ਅਸੀਂ ਨਸ਼ਾਖੋਰੀ ਤੇ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਉਪਰ ਕਾਬੂ ਨਹੀਂ ਪਾ ਸਕਦੇ। ਬੇਰੁਜ਼ਗਾਰੀ ਇਨ੍ਹਾਂ ਦੋਨਾਂ ਮੁੱਖ ਸਮੱਸਿਆਵਾਂ ਦਾ ਕਾਰਨ ਬਣਦੀ ਹੈ।
ਸੂਬਾ ਸਰਕਾਰ ਨੇ 1998 'ਚ ਇਕ ਸਰਵੇ ਕਰਵਾਇਆ ਸੀ ਅਤੇ ਪੰਜਾਬ 'ਚ ਬੇਰੁਜ਼ਗਾਰੀ ਬਾਰੇ ਇਕ ਰਿਪੋਰਟ ਤਿਆਰ ਕੀਤੀ ਸੀ। ਜਿਸ ਮੁਤਾਬਿਕ ਅੰਦਾਜ਼ਨ 18-35 ਸਾਲ ਦੀ ਉਮਰ ਦੇ 14.72 ਲੱਖ ਨੌਜ਼ਵਾਨ ਬੇਰੁਜ਼ਗਾਰ ਹਨ। ਇਸ ਲੜੀ ਹੇਠ ਕੁੱਲ ਬੇਰੁਜ਼ਗਾਰ ਨੌਜ਼ਵਾਨਾਂ 'ਚੋਂ 62 ਪ੍ਰਤੀਸ਼ਤ ਦੱਸਵੀਂ ਤੇ ਇਸ ਤੋਂ ਵੱਧ ਪੜ੍ਹੇ ਹੋਏ ਹਨ ਅਤੇ 38 ਪ੍ਰਤੀਸ਼ਤ ਅਨਪੜ੍ਹ ਜਾਂ ਦੱਸਵੀਂ ਤੋਂ ਘੱਟ ਪੜ੍ਹੇ ਹੋਏ ਹਨ। ਹਾਲਾਂਕਿ, ਇਸ ਤੋਂ ਬਾਅਦ ਉਕਤ ਮੁੱਦੇ ਉਪਰ ਸਰਵੇ ਕਰਵਾ ਕੇ ਇਸ ਅੰਕੜੇ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਬੇਰੁਜ਼ਗਾਰਾਂ ਨੂੰ ਦਰਜ਼ ਕਰਨ ਵਾਲੀ ਇੰਪਲਾਇਮੇਂਟ ਐਕਸਚੇਂਜਾਂ ਜਾਂ ਤਾਂ ਬੰਦ ਹੋ ਚੁੱਕੀਆਂ ਹਨ ਜਾਂ ਫਿਰ ਨਾਕਾਰਾ ਬਣ ਚੁੱਕੀਆਂ ਹਨ, ਕਿਉਂਕਿ ਸਰਕਾਰ ਕਈ ਨੌਕਰੀਆਂ ਦਾ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਆਊਟਸੋਰਸ ਕਰ ਰਹੀ ਹੈ। ਇਥੋਂ ਤੱਕ ਕਿ ਸੂਬੇ ਦੇ ਦੋਨਾਂ ਏਅਰਪੋਰਟਾਂ ਨੇੜੇ ਇਕ ਵੀ ਸਾਫਟਵੇਅਰ ਸੈਂਟਰ ਸਥਾਪਤ ਕਰਨ 'ਚ ਨਾਕਾਮ ਰਿਹਾ ਹੈ। ਇਸੇ ਤਰ੍ਹਾਂ, ਮੰਡੀ ਗੋਬਿੰਦਗੜ੍ਹ, ਲੁਧਿਆਣਾ, ਗੋਰਾਇਆ ਤੇ ਅੰ੍ਰਿਮਤਸਰ 'ਚ ਉਤਪਾਦਨ ਯੂਨਿਟਾਂ ਦੇ ਬੰਦ ਹੋਣ ਦੀਆਂ ਖ਼ਬਰਾਂ ਹਨ। ਲੇਕਿਨ ਸਰਕਾਰ ਕੋਲ ਰੋਜ਼ਗਾਰ 'ਚ ਵਾਧੇ ਬਾਰੇ ਕੋਈ ਯੋਜਨਾ ਨਹੀਂ ਹੈ। ਚੰਨੀ ਨੇ ਮਾਪਿਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ 'ਤੇ ਨਿਗਰਾਨੀ ਰੱਖਣ ਲਈ ਸਕੂਲ, ਕਾਲਜ਼ ਤੇ ਯੂਨੀਵਰਸਿਟੀ ਰੈਗੁਲੇਟਰੀ ਕਮਿਸ਼ਨ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ।
ਯਾਤਰਾ ਦੇ ਦੂਜੇ ਦਿਨ ਚੰਨੀ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜ਼ਲੀਆਂ ਵੀ ਭੇਂਟ ਕੀਤੀਆਂ ਅਤੇ ਕਿਹਾ ਕਿ ਉਹ ਪੰਜਾਬ ਦੇ ਨੌਜ਼ਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਹਨ। ਨੌਜ਼ਵਾਨਾਂ ਨੂੰ ਸ਼ਹੀਦ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ। ਯਾਤਰਾ ਲੁਧਿਆਣਾ 'ਚ ਸਮਰਾਲਾ, ਸਾਹਨੇਵਾਲ ਰਾਹੀਂ ਪ੍ਰਵੇਸ਼ ਕੀਤੀ ਅਤੇ ਸਾਰੇ ਸ਼ਹਿਰੀ ਹਲਕਿਆਂ 'ਚੋਂ ਹੁੰਦੀ ਹੋਈ ਅੱਗੇ ਵਧੀ। ਯਾਤਰਾ ਨੂੰ ਲੁਧਿਆਣਾ ਸ਼ਹਿਰ 'ਚ ਸ਼ਾਨਦਾਰ ਸਮਰਥਨ ਮਿਲਿਆ, ਜਿਥੇ ਹਰੇਕ ਤਬਕੇ ਦੇ ਲੋਕਾਂ ਨੇ ਬਾਹਰ ਨਿਕਲ ਕੇ ਯਾਤਰਾ 'ਚ ਸ਼ਮੂਲਿਅਤ ਕੀਤੀ।
ਯਾਤਰਾ ਦੇ ਦੂਜ਼ੇ ਦਿਨ ਲੁਧਿਆਣਾ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਹ ਭੰਬਲਭੂਸੇ ਦਾ ਸਾਹਮਣਾ ਕਰ ਰਹੀ ਹੈ, ਜਿਸਦੇ ਆਗੂ ਵਿਰੋਧੀ ਬਿਆਨ ਦੇ ਰਹੇ ਹਨ। ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਡਿਪਟੀ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਲੋਕ ਪਹਿਲਾਂ ਹੀ ਤਿਆਗ ਚੁੱਕੇ ਹਨ, ਜਿਹੜੇ ਇਨ੍ਹਾਂ ਦੋਨਾਂ ਪਾਰਟੀਆਂ ਨੂੰ ਪੰਜਾਬ 'ਚੋਂ ਬਾਹਰ ਕੱਢਣ ਲਈ ਵਚਨਬੱਧ ਹਨ। ਚੰਨੀ ਨੇ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਨੇੜੇ ਲਾਡੋਵਾਲ ਵਿਖੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਦੌਰਾਨ ਖਾਲ੍ਹੀ ਕੁਰਸੀਆਂ ਲੋਕਾਂ ਵਿਚਾਲੇ ਸੱਤਾਧਾਰੀ ਗਠਜੋੜ ਤੇ ਖਾਸ ਕਰਕੇ ਬਾਦਲ ਪਰਿਵਾਰ ਖਿਲਾਫ ਗੁੱਸੇ ਦਾ ਪ੍ਰਗਟਾਵਾ ਕਰ ਰਹੀਆਂ ਸਨ, ਜਿਨ੍ਹਾਂ ਦਾ ਇਕੋਮਾਤਰ ਉਦੇਸ਼ ਸੂਬੇ ਨੂੰ ਲੁੱਟਣਾ ਹੈ ਤੇ ਚੋਣਾਂ ਨੂੰ ਕੁਝ ਮਹੀਨੇ ਰਹਿਣ ਦੇ ਬਾਵਜੂਦ ਇਨ੍ਹਾਂ ਦੀ ਲੁੱਟ ਜ਼ਾਰੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਲੋਕ ਅਕਾਲੀਆਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦੇਣਗੇ, ਜਿਨ੍ਹਾਂ ਦੇ ਰਾਜ 'ਚ ਸੂਬੇ 'ਚ ਸਰ੍ਹੇਆਮ ਗੁੰਡਾਗਰਦੀ ਹੋ ਰਹੀ ਹੈ। ਜਦਕਿ ਸੂਬੇ 'ਚ ਪਹਿਲਾਂ ਕਦੇ ਵੀ ਕਾਨੂੰਨ ਤੇ ਵਿਵਸਥਾ ਦੇ ਅਜਿਹੇ ਮਾੜੇ ਹਾਲਾਤ ਨਹੀਂ ਬਣੇ ਸਨ।
ਆਪ 'ਤੇ ਵਰ੍ਹਦਿਆਂ ਚੰਨੀ ਨੇ ਕਿਹਾ ਕਿ ਇਸਦੇ ਆਗੂ ਨਵਜੋਤ ਸਿੰਘ ਸਿੱਧੂ ਐਂਡ ਕੰਪਨੀ ਨਾਲ ਹੱਥ ਮਿਲਾਉਣ ਨੂੰ ਲੈ ਕੇ ਵੱਖ ਵੱਖ ਗੱਲਾਂ ਕਰ ਰਹੇ ਹਨ। ਜੋ ਪਾਰਟੀ ਦੇ ਪੈਰਾਂ ਹੇਠੋਂ ਨਿਕਲ ਰਹੀ ਜ਼ਮੀਨ ਨੂੰ ਦਰਸਾਉਂਦਾ ਹੈ। ਉਹ ਆਪ ਅਗਵਾਈ ਦੀ ਅਸੁਰੱਖਿਆ 'ਤੇ ਵੀ ਵਰ੍ਹੇ, ਜਿਸ ਕੋਲ ਸਿਰਫ ਇਕ ਸਟੇਟ ਕਨਵੀਨਰ ਹੈ ਅਤੇ ਪਾਰਟੀ ਸੰਗਠਨਾਤਮਕ ਢਾਂਚੇ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਤੇ ਹੁਣ ਸਿਰਫ ਇਕ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਅਸੁਰੱਖਿਆ ਤੋਂ ਵੀ ਵੱਧ ਹੈ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ 'ਤੇ ਵਿਸ਼ਵਾਸ ਨਹੀਂ ਕਰਦੇ ਅਤੇ ਇਹੋ ਕਾਰਨ ਹੈ ਕਿ ਉਨ੍ਹਾਂ ਨੇ ਸੰਗਠਨਾਤਮ ਮਾਮਲਿਆਂ ਦੇ ਇੰਚਾਰਜ਼ ਵਜੋਂ ਬਾਹਰੀਆਂ ਦੀ ਫੌਜ਼ ਤੈਨਾਤ ਕੀਤੀ ਹੋਈ ਸੀ। ਜਿਸਨੂੰ ਸਿਰਫ ਪਾਰਟੀ 'ਚ ਵਿਦ੍ਰੋਹ ਕਾਰਨ ਹਟਾਇਆ ਗਿਆ ਹੈ।