← ਪਿਛੇ ਪਰਤੋ
ਚੰਡੀਗੜ੍ਹ, 28 ਸਤੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਆਪਣੀ ਸਟੇਟ ਮੀਡੀਆ ਟੀਮ ਵਿੱਚ ਵਿਸਥਾਰ ਕਰਦੇ ਹੋਏ ਦੋ ਨਵੇਂ ਮੈਂਬਰ ਸ਼ਾਮਲ ਕੀਤੇ ਹਨ। ਬੁੱਧਵਾਰ ਨੂੰ ‘ਆਪ’ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਦਰਸ਼ਨ ਸਿੰਘ ਲੁਧਿਆਣਾ ਅਤੇ ਗੁਰਭੇਜ ਸਿੰਘ ਅਮਿ੍ਰਤਸਰ ਨੂੰ ਬਤੌਰ ਮੈਂਬਰ ਸਟੇਟ ਮੀਡੀਆ ਵਿੱਚ ਸ਼ਾਮਲ ਕਰਕੇ ਉਕਤ ਦੋਵਾਂ ਨੂੰ ਜਿੰਮੇਦਾਰੀ ਸੌਂਪਦੇ ਹੋਏ ਸਾਬਕਾ ਲੋਕ ਸੰਪਰਕ ਅਧਿਕਾਰੀ ਦਰਸ਼ਨ ਸਿੰਘ ਨੂੰ ਲੁਧਿਆਣਾ ਅਤੇ ਫਤਿਹਗੜ ਸਾਹਿਬ ਜੋਨ ਅਤੇ ਗੁਰਭੇਜ ਸਿੰਘ ਨੂੰ ਅਮਿ੍ਰਤਸਰ ਦੇ ਨਾਲ ਖਡੂਰ ਸਾਹਿਬ ਅਤੇ ਗੁਰਦਾਸਪੁਰ ਜੋਨ ਵਿੱਚ ਮੀਡੀਆ ਨਾਲ ਸਬੰਧਤ ਸਮੁੱਚੇ ਕੰਮ-ਕਾਜ ਦੀ ਨਿਗਰਾਨੀ ਸੌਂਪੀ ਗਈ ਹੈ । ਆਮ ਆਦਮੀ ਪਾਰਟੀ ਦੀ ਸਟੇਟ ਮੀਡੀਆ ਟੀਮ ਵਿੱਚ ਮਨਪ੍ਰੀਤ ਸਿੰਘ ਰੰਧਾਵਾ ਕੋਆਰਡੀਨੇਟਰ, ਮਨਜੀਤ ਸਿੰਘ ਸਿੱਧੂ ਕੋ-ਕੋਆਰਡੀਨੇਟਰ ਅਤੇ ਦਿਗਵਿਜੈ ਧੰਜੂ ਬਤੌਰ ਮੈਂਬਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ ।
Total Responses : 265