ਫਰੀਦਕੋਟ, 28 ਸਤੰਬਰ, 2016 : ਹਲਕਾ ਵਿਧਾਇਕ ਸ੍ਰੀ ਦੀਪ ਮਲਹੋਤਰਾ ਨੇ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ 'ਚ ਪਾਰਦਰਸ਼ੀ ਅਤੇ ਸਮਾਂ-ਬੱਧ ਸੇਵਾਵਾਂ ਦੇਣ ਦੇ ਮਕਸਦ ਨਾਲ ਸਥਾਪਿਤ ਕੀਤੇ ਗਏ ਸੇਵਾ ਕੇਂਦਰਾਂ ਨੇ ਪ੍ਰਸ਼ਾਸ਼ਨਿਕ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ•ਾਂ ਕਿਹਾ ਕਿ ਦਿਹਾਤੀ ਖੇਤਰਾਂ 'ਚ ਸੇਵਾ ਕੇਂਦਰਾਂ ਦਾ ਨਿਵੇਕਲਾ ਪ੍ਰੋਜੈਕਟ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਅੱਜ ਫਰੀਦਕੋਟ ਵਿਧਾਨ ਸਭਾ ਹਲਕੇ 'ਚ ਪੈਂਦੇ 6 ਪਿੰਡ ਜਿੰਨ•ਾਂ 'ਚ ਡੋਡ, ਅਰਾਈਆਂ ਵਾਲਾ, ਗੋਲੇਵਾਲਾ, ਪੱਖੀ ਖੁਰਦ, ਨਵਾਂ ਕਿਲਾ, ਵੀਰੇ ਵਾਲਾ ਖੁਰਦ ਸੇਵਾ ਕੇਂਦਰਾਂ ਦਾ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ 'ਚ ਸ੍ਰੀ ਮਲਹੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ 2200 ਦੇ ਕਰੀਬ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਸ ਵਿਚੋਂ 1750 ਦਿਹਾਤੀ ਖੇਤਰਾਂ ਵਿਚ ਸਥਾਪਿਤ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇੰਨ•ਾਂ ਕੇਂਦਰਾਂ ਦੀ ਸਥਾਪਿਤੀ ਨਾਲ ਦਿਹਾਤੀ ਖੇਤਰਾਂ 'ਚ ਰਹਿ ਰਹੇ ਲੋਕਾਂ ਨੂੰ ਉਨ•ਾਂ ਦੀਆਂ ਬਰੂਹਾਂ ਤੇ ਨਿਸ਼ਚਿਤ ਸਮੇਂ ਵਿਚ ਪੈਨਸ਼ਨ, ਰਿਹਾਇਸ਼ੀ ਖੇਤਰ ਦਾ ਸਰਟੀਫਿਕੇਟ, ਵਿਆਹ ਰਜਿਸਟਰੇਸ਼ਨ, ਜਾਤੀ ਸਰਟੀਫਿਕੇਟ ਆਦਿ ਰੋਜ਼ਾਨਾਂ ਜੀਵਨ ਨਾਲ ਸਬੰਧਤ 262 ਸੇਵਾਵਾਂ ਮੁਹੱਈਆ ਹੋਣਗੀਆਂ। ਉਨ•ਾਂ ਦੱਸਿਆ ਕਿ ਫਰੀਦਕੋਟ ਜ਼ਿਲ•ੇ ਅੰਦਰ 5.56 ਕਰੋੜ ਦੀ ਲਾਗਤ ਨਾਲ 46 ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੰਨ•ਾਂ ਵਿਚੋਂ 40 ਦਿਹਾਤੀ ਖੇਤਰਾਂ ਲਈ ਹਨ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਸੜਕੀ ਨੈੱਟਵਰਕ, ਬਿਜਲੀ ਉਤਪਾਦਨ, ਖੇਡਾਂ, ਸਿੱਖਿਆਂ ਤੇ ਹੋਰ ਖੇਤਰਾਂ ਅੰਦਰ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਪੰਜਾਬ ਸਰਕਾਰ ਨੇ ਮਿਸਾਲੀ ਕੰਮ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ ਵਰਗੇ ਸਮਾਜ ਭਲਾਈ ਲਈ ਸੰਜੀਦਾ ਕਦਮ ਉਠਾਏ ਗਏ ਹਨ। ਇਸ ਮੌਕੇ ਐਸ ਡੀ ਐਮ ਫਰੀਦਕੋਟ ਸ. ਹਰਦੀਪ ਸਿੰਘ, ਸ੍ਰੀ ਹਰਜੀਤ ਸਿੰਘ ਲਿਲੀ, ਅਮਰਦੀਪ ਸਿੰਘ ਡੈਵੀ ਸੰਧੂ, ਗੁਰਚਰਨ ਡੋਡ, ਛਿੰਦਰ ਸਿੰਘ, ਜਗਤਾਰ ਸਿੰਘ, ਸੁਖਮੰਦਰ ਸਿੰਘ, ਅਮਨਦੀਪ ਸਿੰਘ ਤੇ ਪਿੰਡ ਵਾਸੀ ਹਾਜਰ ਸਨ।