ਚੰਡੀਗੜ੍ਹ, 28 ਸਤੰਬਰ, 2016 : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣੇ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ 9 ਨਵੇਂ ਉਪ ਪ੍ਰਧਾਨ ਅਤੇ 5 ਸੰਯੁਕਤ ਸਕਤੱਕ ਨਿਯੁਕਤ ਕੀਤੇ। ਬੁੱਧਵਾਰ ਨੂੰ ਪਾਰਟੀ ਦੁਆਰਾ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਪੰਜਾਬ ਕਨਵੀਰਨ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਕਰਨਲ ਸੀਡੀ ਸਿੰਘ ਕੰਬੋਜ, ਡਾ. ਬਲਵੀਰ ਸਿੰਘ ਸੈਣੀ, ਪਿ੍ਰੰਸੀਪਲ ਬਲਦੇਵ ਸਿੰਘ ਅਜਾਦ, ਬੂਟਾ ਸਿੰਘ ਅਸ਼ਾਂਤ, ਕਰਨਲ ਸੀਐਮ ਲਖਨਪਾਲ, ਡਾ. ਇੰਦਰਬੀਰ ਸਿੰਘ ਨਿਜੱਰ, ਮੋਹਨ ਸਿੰਘ ਫਲੀਆਂਵਾਲਾ, ਮੇਹਰ ਸਿੰਘ ਮੱਲੀ (ਮੋਹਾਲੀ) ਅਤੇ ਦਲਵੀਰ ਸਿੰਘ ਢਿਲੋਂ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਮੇਜਰ ਸਿੰਘ, ਵਰਿੰਦਰ ਖਾਰਾ, ਹਰਿੰਦਰ ਸਿੰਘ ਅਮਿ੍ਰਤਸਰ, ਕੁਮਾਰੀ ਲਲਿਤ ਅਤੇ ਡਾ. ਸਾਰਿਕਾ ਵਰਮਾ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਸੰਯੁਕਤ ਸਕਤੱਰ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਜੈ ਦੀਪ ਸਿੰਘ ਸਮਰਾਲਾ ਨੂੰ ਵਲੰਟੀਅਰ ਵੈਲਫੇਅਰ ਅਤੇ ਮੈਨੇਜਮੈਂਟ ਵਿੰਗ ਪੰਜਾਬ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਜੈ ਦੀਪ ਸਿੰਘ ਆਪ ਦੇ ਰਾਸ਼ਟਰੀ ਸੰਯੁਕਤ ਸਕੱਤਰ ਵੀ ਹਨ।