ਚਰਨਜੀਤ ਸਿੰਘ ਬਰਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਹਰਪਾਲ ਜੁਨੇਜਾ, ਰਣਧੀਰ ਸਿੰਘ ਰੱਖੜਾ ਤੇ ਨਰਦੇਵ ਆਕੜੀ ਵੀ ਵਿਖਾਈ ਦੇ ਰਹੇ ਹਨ।
ਪਟਿਆਲਾ, 29 ਸਤੰਬਰ, 2016 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ•ੇ ਪਟਿਆਲਾ ਵਿਚ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ 5 ਅਕਤੂਬਰ ਨੂੰ ਮੁਹਾਲੀ ਤੋਂ ਪਟਿਆਲਾ ਤੱਕ ਲਾਮਿਸਾਲ ਰੋਡ ਸ਼ੌਅ ਕਰਨ ਦਾ ਐਲਾਨ ਕੀਤਾ । ਹਲਕਿਆਂ ਦੇ ਇੰਚਾਰਜਾਂ/ਵਿਧਾਇਕਾਂ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓ ਐਸ ਡੀ ਚਰਨਜੀਤ ਸਿੰਘ ਬਰਾੜ ਨੇ ਇਹ ਖੁਲਾਸਾ ਕੀਤਾ। ਚਰਨਜੀਤ ਸਿੰਘ ਬਰਾੜ ਨੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਾਂ ਆਪਣੀ ਅੰਦਰੂਨੀ ਲੜਾਈ ਨਹੀਂ ਮੁਕਦੀ ਉਹ ਸਿਆਸੀ ਤੌਰ 'ਤੇ ਹੋਰਾਂ ਨਾਲ ਕੀ ਲੜਾਈ ਲੜਨਗੇ ।
ਬਰਾੜ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਦੀ ਤੈਅਸ਼ੁਦਾ ਨੀਤੀ ਅਨੁਸਾਰ ਚੋਣਾਂ ਦਾ ਐਲਾਨ ਹੋਣ ਮਗਰੋਂ ਆਪਣੇ ਉਮੀਦਵਾਰਾਂ ਦਾ ਰਸਮੀ ਐਲਾਨ ਕਰੇਗਾ ਪਰ ਅਕਾਲੀ ਦਲ ਵੱਲੋਂ ਕੌਣ ਕੌਣ ਉਮੀਦਵਾਰ ਹੈ, ਇਹ ਤਕਰੀਬਨ ਲੋਕਾਂ ਅੱਗੇ ਸਪਸ਼ਟ ਹੋ ਚੁੱਕਾ ਹੈ। ਇਹ ਰੋਡ ਸ਼ੌਅ ਸਵੇਰੇ 11.00 ਵਜੇ ਮੁਹਾਲੀ ਦੇ ਦੁਸ਼ਹਿਰਾ ਗਰਾਉਂਡ ਤੋਂ ਸ਼ੁਰੂ ਹੋਣ ਮਗਰੋਂ ਮਾਧੋਪੁਰ ਚੌਂਕ 'ਤੇ ਰਾਜਪੁਰਾ ਹਲਕੇ ਤੋਂ ਯੂਥ ਆਗੂ ਫਿਰ ਨੰਦਪੁਰ ਕੇਸ਼ੋ ਅੱਡੇ 'ਤੇ ਪਟਿਆਲਾ ਦਿਹਾਤੀ ਦੇ ਯੂਥ ਆਗੂ, ਪਿੰਡ ਬਾਰਨ ਵਿਖੇ ਨਾਭਾ ਹਲਕੇ ਦੇ ਯੂਥ ਆਗੂ ,ਹਸਨਪੁਰ ਵਿਖੇ ਸਨੋਰ ਹਲਕੇ ਦੇ ਯੂਥ ਆਗੂ ,ਪਟਿਆਲਾ ਸ਼ਹਿਰ ਦੇ ਪ੍ਰਵੇਸ਼ ਦੁਆਰ ਸਰਹਿੰਦ-ਰਾਜਪੁਰਾ ਬਾਈਪਾਸ 'ਤੇ ਘਨੌਰ ਹਲਕੇ ਤੋਂ ਯੂਥ ਆਗੂ ਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਸਮਾਣਾ ਹਲਕੇ ਦੇ ਯੂਥ ਆਗੂ ,ਪਟਿਆਲਾ ਸ਼ਹਿਰੀ ਹਲਕੇ ਦੇ ਯੂਥ ਆਗੂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਇਸ ਇਤਿਹਾਸ ਰੋਡ ਸ਼ੌਅ ਦਾ ਸਵਾਗਤ ਕਰਨਗੇ। ਬਰਾੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਜ਼ਿਲੇ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ਕੀ ਰਹੇਗੀ ਮਜੀਠੀਆ ਦੀ ਅਗਵਾਈ ਵਿਚ ਰੋਡ ਸ਼ੌਅ ਖੁਦ ਦਰਸਾ ਦੇਵੇਗਾ ।
ਰੋਡ ਸ਼ੌਅ ਵਿਚ 2 ਹਜ਼ਾਰ ਮੋਟਰ ਸਾਈਕਲ ਤੇ 200 ਕਾਰਾਂ ਦਾ ਕਾਫਲਾ ਸ਼ਾਮਲ ਹੋਵੇਗਾ ਤੇ ਘੱਟ ਤੋਂ ਘੱਟ ਪੰਜ ਓਪਨ ਜੀਪਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਲਾ ਕੇ ਸ਼ਾਮਲ ਹੋਣਗੇ। ਯੂਥ ਵਿੰਗ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਐਤਕੀਂ ਯੂਥ ਅਕਾਲੀ ਆਗੂਆਂ ਦਾ ਜਨ ਸੈਲਾਬ ਹੀ ਦੱਸ ਦੇਵੇਗਾ ਕਿੇ ਲੋਕਪ੍ਰਿਅਤਾ ਕਿਸਦੀ ਵੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ, ਜ਼ਿਲਾ ਪ੍ਰਧਾਨ ਦਿਹਾਤੀ ਸ੍ਰੀ ਰਣਧੀਰ ਸਿੰਘ ਰੱਖੜਾ, ਵਿਧਾਇਕ ਹਰਪ੍ਰੀਤ ਕੌਰ ਮੁਖਮੇਲਪੁਰ, ਮਾਲਵਾ ਜ਼ੋਨ 2 ਦੇ ਯੂਥ ਵਿੰਗ ਪ੍ਰਧਾਨ ਸ੍ਰੀ ਹਰਪਾਲ ਜੁਨੇਜਾ, ਮੁੱਖ ਬੁਲਾਰੇ ਸ੍ਰੀ ਨਰਦੇਵ ਸਿੰਘ ਆਕੜੀ, ਮੇਅਰ ਅਮਰਿੰਦਰ ਸਿੰਘ ਬਜਾਜ, ਹਰਿੰਦਰਪਾਲ ਸਿੰਘ ਚੰਦੂਮਾਜਰਾ ਇੰਚਾਰਜ ਸਨੌਰ, ਪਟਿਆਲਾ ਦਿਹਾਤੀ ਹਲਕੇ ਤੋਂ ਬਲਵਿੰਦਰ ਸਿੰਘ ਕੰਗ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਯੂਥ ਵਿੰਗ ਪ੍ਰਧਾਨ ਮਨਜੋਤ ਸਿੰਘ ਚਹਿਲ, ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਹਰਵਿੰਦਰ ਸਿੰਘ ਹਰਪਾਲਪੁਰ ਸਾਬਕਾ ਚੇਅਮਰੈਨ, ਲਖਵੀਰ ਸਿੰਘ ਲੌਟ, ਜਗਦੀਸ਼ ਕੁਮਾਰ ਜੱਗਾ, ਗੁਰਦੀਪ ਸਿੰਘ ਸ਼ੇਖੂਪੁਰਾ ਪ੍ਰਧਾਨ, ਬਲਵਿੰਦਰ ਸਿੰਘ ਦੌਣਕਲਾਂ, ਗੁਰਮੁਖ ਸਿੰਘ ਢਿੱਲੋਂ ਕੌਂਸਲਰ, ਹਰਬੰਸ ਸਿੰਘ ਲੰਗ, ਸਤਵਿੰਦਰ ਸਿੰਘ ਟੌਹੜਾ, ਸੁਰਜੀਤ ਸਿੰਘ ਹਸਨਪੁਰ, ਚੈਨ ਸਿੰਘ ਪੰਜਹੱਥਾ, ਗੁਰਮੀਤ ਸਿੰਘ ਗੁਰਾਇਆ, ਜਸਵੀਰ ਸਿੰਘ ਤਲਵੰਡੀ ਮਲਿਕ, ਰਣਜੀਤ ਸਿੰਘ ਨਿਕੜਾ, ਸਰਬਜੀਤ ਸਿੰਘ ਝਿੰਜਰ, ਸੁਖਵਿੰਦਰ ਸਿੰਘ ਗਾਗੂ, ਰਿੰਕੂ ਮੰਡੌੜ, ਮਨਿੰਦਰ ਸਿੰਘ ਸਵੈਣੀ ਸ਼ਹਿਰੀ ਪ੍ਰਧਾਨ, ਇੰਦਰਜੀਤ ਸਿੰਘ ਰੱਖੜਾ, ਰਣਜੀਤ ਸਿੰਘ ਰਾਣਾ, ਅਰਵਿੰਦਰ ਸਿੰਘ ਰਾਜੂ, ਗੁਰਚਰਨ ਸਿੰਘ ਘੰਗਰੌਲੀ, ਜੱਸੀ ਝੰਬਾਲੀ, ਹਰਜਿੰਦਰ ਸਿੰਘ ਬੱਲ, ਜਗਰੂਪ ਸਿੰਘ ਫਤਿਹਪੁਰ, ਮਨਵੀਰ ਸਿੰਘ ਵਿਰਕ, ਬੱਬੀ ਖਹਿਰਾ, ਰਵਿੰਦਰ ਸਿੰਘ ਵਿੰਕਾ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਬਲਜੀਤ ਕੌਰ ਅਕਾਲਗੜ ਐਕਟਿੰਗ ਪ੍ਰਧਾਨ, ਗੋਵਿੰਦ ਵੈਦ, ਅਕਸ਼ੇ ਬਾਕਸਰ, ਸੁਰਜੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।