ਬਠਿੰਡਾ/ਗੋਨਿਆਨਾ, 2 ਅਕਤੂਬਰ, 2016 : ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਬਹਿਬਲ ਕਲਾਂ 'ਚ ਪੁਲਿਸ ਫਾਇਰਿੰਗ ਦੌਰਾਨ ਮਾਰੇ ਗਏ ਬੇਕਸੂਰ ਲੋਕਾਂ ਦੀ ਯਾਦ 'ਚ ਮੈਮੋਰਿਅਲ ਬਣਾਇਆ ਜਾਵੇਗਾ। ਆਪਣੀ ਯਾਤਰਾ ਦੇ ਛੇਵੇਂ ਦਿਨ ਚੰਨੀ ਸ. ਰੁਪਿੰਦਰ ਸਿੰਘ ਨੂੰ ਮਿਲੇ, ਜਿਸਨੂੰ ਪੰਜਾਬ ਪੁਲਿਸ ਵੱਲੋਂ ਬਹਿਬਲ ਕਲਾਂ ਫਾਇਰਿੰਗ 'ਚ ਫਸਾਇਆ ਗਿਆ ਸੀ। ਚੰਨੀ ਨੇ ਕਿਹਾ ਕਿ ਕੱਲ੍ਹ ਉਹ ਉਨ੍ਹਾਂ ਦੋਨਾਂ ਵਿਅਕਤੀਆ ਦੇ ਪਰਿਵਾਰਾਂ ਨੂੰ ਮਿੱਲਣ ਜਾ ਰਹੇ ਹਨ, ਜਿਹੜੇ ਪੰਜਾਬ ਪੁਲਿਸ ਦੀ ਫਾਇਰਿੰਗ 'ਚ ਮਾਰੇ ਗਏ ਸੀ। ਉਨ੍ਹਾਂ ਨੇ 2017 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਜ਼ਲਦੀ ਹੀ ਬਹਿਬਲ ਕਲਾਂ ਫਾਇਰਿੰਗ ਕੇਸ ਮੁੜ ਖੋਲ੍ਹਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ 'ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਆਪਣੀ ਯਾਤਰਾ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਚੰਨੀ ਨੇ ਕਿਹਾ ਕਿ ਯਾਤਰਾ ਨੂੰ ਸਥਾਨਕ ਲੋਕਾਂ ਤੇ ਕਾਂਗਰਸੀ ਆਗੂਆਂ, ਜਿਨ੍ਹਾਂ 'ਚ ਖਾਸ ਕਰਕੇ ਨੌਜ਼ਵਾਨ ਸ਼ਾਮਿਲ ਸਨ, ਦਾ ਸ਼ਾਨਦਾਰ ਸਮਰਥਨ ਮਿਲਿਆ ਹੈ। ਜਵਾਨੀ ਸੰਭਾਲ ਯਾਤਰਾ ਅੱਜ ਬਠਿੰਡਾ ਜ਼ਿਲ੍ਹੇ ਪਹੁੰਚ ਗਈ ਅਤੇ ਗੋਨਿਆਨਾ ਰੁੱਕੀ। ਕੱਲ੍ਹ ਯਾਤਰਾ ਦੇ ਆਖਿਰੀ ਦਿਨ ਅਸੀਂ ਇਸਨੂੰ ਬਠਿੰਡਾ ਸ਼ਹਿਰ ਪਾਰ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ 'ਚ ਸੰਪੂਰਨ ਕਰਾਂਗੇ।
ਇਸ ਮੌਕੇ ਚੰਨੀ ਝੌਨੇ ਦੀ ਖ੍ਰੀਦ ਦੇ ਉਚਿਤ ਪ੍ਰਬੰਧ ਕਰਨ 'ਚ ਫੇਲ੍ਹ ਹੋਣ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਹਰ ਵਾਰ ਖ੍ਰੀਦ ਦੇ ਸੀਜ਼ਨ 'ਚ ਫੇਲ੍ਹ ਸਾਬਤ ਹੋਈ ਹੈ, ਭਾਵੇਂ ਉਹ ਕਣਕ ਦਾ ਹੋਵੇ, ਝੌਨੇ ਜਾਂ ਫਿਰ ਨਰਮੇ ਦਾ। ਸੱਭ ਤੋਂ ਜ਼ਿਆਦਾ ਦੁੱਖ ਵਾਲੀ ਗੱਲ ਹੈ ਕਿ ਹਰ ਸੀਜ਼ਨ ਸਮੱਸਿਆਵਾਂ ਸਮਾਨ ਰਹਿੰਦੀਆਂ ਹਨ, ਲੇਕਿਨ ਉਨ੍ਹਾਂ ਦੇ ਹੱਲ ਲਈ ਪ੍ਰਬੰਧ ਨਹੀਂ ਕੀਤੇ ਜਾਂਦੇ। ਜਿਸ ਕਾਰਨ ਕਿਸਾਨਾਂ ਨੂੰ ਹਰ ਸੀਜ਼ਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਬਾਵਜੂਦ ਇਸਦੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਨੂੰ ਕਿਸਾਨਾਂ ਦੇ ਹਿੱਤਾਂ ਦੇ ਰਾਖਾ ਦੱਸਦੇ ਹਨ। ਜਦਕਿ ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਨੂੰ ਨਾ ਸਿਰਫ ਉਨ੍ਹਾਂ ਨੂੰ ਫੇਲ੍ਹ ਕੀਤਾ ਹੈ, ਬਲਕਿ ਨੁਕਸਾਨ ਵੀ ਪਹੁੰਚਾਇਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਾਂਗਰਸ ਸ਼ਾਸਨਕਾਲ ਦੌਰਾਨ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਪੂਰੇ ਪੰਜ ਸਾਲ ਖ੍ਰੀਦ ਪ੍ਰੀਕ੍ਰਿਆ ਬਹੁਤ ਵਧੀਆ ਰਹੀ ਸੀ। ਕਿਸਾਨਾਂ ਦੀ ਇਕ ਵੀ ਸ਼ਿਕਾਇਤ ਨਹੀਂ ਸੀ, ਬਲਕਿ ਇਸ ਪ੍ਰੀਕ੍ਰਿਆ 'ਚ ਸ਼ਾਮਿਲ ਹਰ ਵਰਗ ਖੁਸ਼ ਸੀ।
ਚੰਨੀ ਨੇ ਕਿਹਾ ਕਿ ਖ੍ਰੀਦ ਸੀਜ਼ਨ ਸਰਕਾਰੀ ਤੌਰ 'ਤੇ 1 ਅਕਤੂਬਰ ਨੂੰ ਸ਼ੁਰੂ ਹੋਣ ਤੋਂ ਬਾਅਦ ਸਰਕਾਰੀ ਏਜੰਸੀਆਂ ਹਾਲੇ ਤੱਕ ਮਾਰਕੀਟ 'ਚ ਨਹੀਂ ਆਈਆਂ ਹਨ। ਪਹਿਲਾਂ ਪੱਕ ਚੁੱਕਾ ਝੌਨਾ ਮੰਡੀਆਂ 'ਚ ਆਉਣਾ ਸ਼ੁਰੂ ਹੋ ਗਿਆ ਹੈ, ਲੇਕਿਨ ਖ੍ਰੀਦ ਪ੍ਰੀਕ੍ਰਿਆ ਅਧੂਰੀ ਹੈ। ਉਨ੍ਹਾਂ ਨੇ ਕਿਸਾਨਾਂ ਤੇ ਇਸ ਪ੍ਰੀਕ੍ਰਿਆ 'ਚ ਸ਼ਾਮਿਲ ਵਪਾਰੀਆਂ ਸਮੇਤ ਸਾਰੇ ਵਰਗਾਂ ਨੂੰ ਬਾਦਲ ਤੇ ਉਨ੍ਹਾਂ ਦੀ ਪਾਰਟੀ ਨੂੰ ਫਰਵਰੀ 2017 'ਚ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਸਬਕ ਸਿਖਾਉਣ ਲਈ ਕਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਸ਼ਾਸਨ ਦੌਰਾਨ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਪ੍ਰੇਸ਼ਾਨੀ ਨਹੀਂ ਆਏਗੀ ਤੇ ਇਸਦੀ ਉਦਾਹਰਨ ਪਹਿਲਾਂ ਹੀ ਮੌਜ਼ੂਦ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨੇਟਵਰਕ ਨੂੰ ਇਸ ਪ੍ਰੀਕ੍ਰਿਆ ਦੀ ਨਿਗਰਾਨੀ ਰੱਖਣ ਲਈ ਕਿਹਾ ਹੈ, ਜਿਸਦੇ ਵਿਧਾਇਕ ਤੇ ਹਕਲਾ ਇੰਚਾਰਜ਼ ਭ੍ਰਿਸ਼ਟਾਚਾਰ ਲਈ ਜਾਣੇ ਜਾਦੇ ਹਨ, ਜਿਹੜੇ ਹਰੇਕ ਪਾਈ 'ਚ ਆਪਣਾ ਹਿੱਸਾ ਭਾਲਦੇ ਹਨ। ਇਹੋ ਕਾਰਨ ਹੈ ਕਿ ਕਿਸਾਨਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੇ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰਾਂ ਦੌਰਾਨ ਖ੍ਰੀਦ ਪ੍ਰੀਕ੍ਰਿਆ ਬਹੁਤ ਭ੍ਰਿਸ਼ਟ ਰਹੀ ਹੈ, ਜਿਸਦਾ ਹਿੱਸਾ ਉੱਪਰ ਤੱਕ ਜਾਂਦਾ ਹੈ।
ਇਸ ਦੌਰਾਨ ਚੰਨੀ ਨਾਲ ਇੰਡੀਅਨ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਮੌਜ਼ੂਦ ਰਹੇ।