ਨਵੀਂ ਦਿੱਲੀ, 2 ਅਕਤੂਬਰ, 2016 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦਿੱਲੀ ਵਿਚ ਐਨ ਆਰ ਆਈ ਕੇਂਦਰ ਦਾ ਉਦਘਾਟਨ ਕੀਤਾ ਹੈ। ਇਹ ਕੇਂਦਰ ਦੁਨੀਆ ਭਰ ਦੇ ਪ੍ਰਵਾਸੀ ਭਾਰਤੀਆਂ ਨੂੰ ਦੇਸ਼ ਨਾਲ ਜੋੜਨ ਦਾ ਕੰਮ ਕਰੇਗਾ। ਇਸ ਪ੍ਰਵਾਸੀ ਭਾਰਤੀ ਕੇਂਦਰ ਨੂੰ ਭਾਰਤ ਅਤੇ ਪ੍ਰਵਾਸੀ ਭਾਰਤੀਆਂ ਵਿਚਾਲੇ ਇਕ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਸਾਂਝੇ ਹਿੱਤਾਂ ਦੇ ਨਾਲ-ਨਾਲ ਸਮਾਜਿਕ, ਆਰਥਿਕ ਸੱਭਿਆਚਾਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ•ਾਂ ਨੇ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ ਕਿ ਦੇਸ਼ ਵਿਚ ਪੜ•-ਲਿਖ ਕੇ ਲੋਕ ਵਿਦੇਸ਼ ਚਲੇ ਜਾਂਦੇ ਹਨ ਪਰ ਮੇਰਾ ਮੰਨਣਾ ਹੈ ਕਿ ਬਰੇਨ ਡਰੇਨ ਗੇਨ ਵਿਚ ਬਦਲ ਸਕਦਾ ਹੈ। ਉਨ•ਾਂ ਕਿਹਾ ਕਿ ਭਾਰਤ ਕਦੇ ਵੀ ਜ਼ਮੀਨ ਦਾ ਭੁੱਖਾ ਨਹੀਂ ਰਿਹਾ ਹੈ। ਦਿੱਲੀ ਵਿਚ ਐਤਵਾਰ ਨੂੰ ਪ੍ਰਵਾਸੀ ਭਾਰਤੀ ਕੇਂਦਰ ਦੇ ਉਦਘਾਟਨ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਰਾਜ ਮੰਤਰੀ ਜਨਰਲ ਵੀ ਕੇ ਸਿੰਘ ਅਤੇ ਐਮ ਜੇ ਅਕਬਰ ਮੌਜੂਦ ਸਨ।
ਮੋਦੀ ਨੇ ਕਿਹਾ ਕਿ ਦੁਨੀਆ ਦਾ ਭਾਰਤ ਉੱਤੇ ਧਿਆਨ ਵਧਿਆ ਹੈ। ਸਾਨੂੰ ਦੇਸ਼ ਦੇ ਵਿਕਾਸ ਲਈ ਦੁਨੀਆ ਭਰ 'ਚ ਫੈਲੀ ਭਾਰਤੀ ਕਮਿਊਨਿਟੀ ਨੂੰ ਜੋੜਨ ਦੀ ਲੋੜ ਹੈ। ਮਹਾਤਮਾ ਗਾਂਧੀ ਪ੍ਰਵਾਸੀ ਭਾਰਤੀਆਂ ਲਈ ਪ੍ਰੇਰਨਾ ਦਾ ਸਰੋਤ ਹਨ। ਪਿਛਲੇ ਦੋ ਸਾਲਾਂ ਵਿਚ ਭਾਰਤ ਦੇ ਵਿਦੇਸ਼ ਵਿਭਾਗ ਨੇ ਮਨੁੱਖਤਾ ਦੇ ਮੁੱਦੇ ਉੱਤੇ ਆਪਣੇ ਅਕਸ ਨੂੰ ਬਣਾਈ ਰੱਖਿਆ ਹੈ। ਦੁਨੀਆ ਦੇ ਕਈ ਦੇਸ਼-ਵਿਦੇਸ਼ ਵਿਚ ਲੋਕਾਂ ਦੇ ਫਸੇ ਹੋਣ ਉੱਤੇ ਭਾਰਤ ਨਾਲ ਸੰਪਰਕ ਕਰਦੇ ਹਨ। ਦੁਨੀਆ ਵਿਚ ਕਰੀਬ 3 ਕਰੋੜ ਲੋਕ ਪ੍ਰਵਾਸੀ ਭਾਰਤੀ ਹਨ। ਕਈ ਦੇਸ਼ਾ ਵਿਚ ਪ੍ਰਵਾਸੀ ਭਾਰਤੀਆਂ ਦੀ ਤਾਕਤ ਉੱਥੋਂ ਦੇ ਮੁਖੀ ਪਛਾਣਦੇ ਹਨ। ਅਸੀਂ ਪ੍ਰਵਾਸੀ ਭਾਰਤੀ ਵਿਦੇਸ਼ਾਂ ਵਿਚ ਜਾ ਕੇ ਸਿਆਸਤ ਨਹੀਂ ਕਰਦੇ। ਉੱਥੋਂ ਦੇ ਸਮਾਜ ਵਿਚ ਘੁਲ਼ ਮਿਲ਼ ਜਾਂਦੇ ਹਾਂ ਪਰ ਆਪਣੇ ਅਸੂਲਾਂ ਨੂੰ ਹਮੇਸ਼ਾ ਜ਼ਿੰਦਾ ਰੱਖਦੇ ਹਾਂ। ਭਾਰਤ ਵਿਚ ਸੈਰ-ਸਪਾਟੇ ਦਾ ਵੱਡਾ ਕਾਰੋਬਾਰ ਹੈ। ਦੁਨੀਆ ਵਿਚ 200 ਸਾਲ ਪੁਰਾਣੀਆਂ ਵਿਰਾਸਤਾਂ ਦੇਖਣ ਨੂੰ ਮਿਲਦੀਆਂ ਹਨ ਪਰ ਅਸੀਂ ਪੰਜ ਹਜ਼ਾਰ ਸਾਲ ਤੋਂ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਮੋਦੀ ਮਹਾਤਮਾ ਗਾਂਧੀ ਦੀ 147ਵੀਂ ਜੈਅੰਤੀ ਦੇ ਮੌਕੇ ਉੱਤੇ ਸ਼ਰਧਾਂਜਲੀ ਦੇਣ ਲਈ ਰਾਜਘਾਟ ਪਹੁੰਚੇ। ਇਸ ਮੌਕੇ ਉਨ•ਾਂ ਕਿਹਾ ਕਿ ਇਹ ਦੇਸ਼ ਕਦੇ ਜ਼ਮੀਨ ਦਾ ਭੁੱਖਾ ਨਹੀਂ ਰਿਹਾ ਹੈ। ਅਸੀਂ ਕਦੇ ਕਿਸੇ ਦੇਸ਼ ਉੱਤੇ ਹਮਲਾ ਨਹੀਂ ਕੀਤਾ ਹੈ।