← ਪਿਛੇ ਪਰਤੋ
ਮੋਹਾਲੀ, 4 ਅਕਤੂਬਰ, 2016 : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬੀ ਸਿੱਖ ਕਿਸਾਨ ਵਿਰੋਧੀ ਚਿਹਰੇ ਨੂੰ ਜਲਦ ਹੀ ਗੁਜਰਾਤ ਦੇ ਕਿਸਾਨ ਲੋਕਾਂ ਸਾਹਮਣੇ ਪੇਸ਼ ਕਰਨਗੇ ਕਿਉਂਕਿ ਮੋਦੀ ਸਰਕਾਰ ਵੱਲੋਂ ਹਾਈਕੋਰਟ ਤੋਂ ਬਾਅਦ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਤੋਂ ਖਦੇੜਨ ਲਈ ਸੁਪਰੀਮ ਕੋਰਟ 'ਚ ਪਾਈ ਅਪੀਲ ਨੇ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਇਹ ਮਾਮਲਾ 5000 ਪਰਿਵਾਰਾਂ ਅਤੇ ਇੱਕ ਲੱਖ ਏਕੜ ਜਮੀਨ ਦਾ ਹੈ। ਇਨਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਲੀਗ ਸੈੱਲ ਦੇ ਪ੍ਰਧਾਨ ਅਤੇ ਹਲਕਾ ਐੱਸ.ਏ.ਐੱਸ ਨਗਰ ਤੋਂ 'ਆਪ' ਦੇ ਵਿਧਾਨ ਸਭਾ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਅਤੇ ਮੋਦੀ ਸਰਕਾਰ ਨਾਲ ਸੁਪਰੀਮ ਕੋਰਟ 'ਚ ਕੇਸ ਲੜ ਰਹੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਅਤੇ ਪਿਰਥੀ ਸਿੰਘ ਹੋਰਨਾਂ ਕਿਸਾਨਾਂ ਨੇ ਅੱਜ ਐੱਸ.ਏ.ਐੱਸ ਨਗਰ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।
Total Responses : 265