← ਪਿਛੇ ਪਰਤੋ
ਪਟਿਆਲਾ 04 ਅਕਤੂਬਰ 2016: ,ਜੀ ਐੱਸ ਪੰਨੂੰ ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਸ੍ਰੀਮਤੀ ਸੀਮਾ ਸ਼ਰਮਾ ਨੇ ਭਾਰਤੀ ਸੈਨਾ ਵਲੋਂ ਪਾਕਿਸਤਾਨ ਕਬਜ਼ੇ ਵਾਲੇ ਖੇਤਰ 'ਚ ਅੱਤਵਾਦੀਆਂ ਦੇ ਕੈਂਪ ਤਬਾਹ ਕਰਨ ਲਈ ਕੀਤੀ ਸਫ਼ਲ ਫ਼ੌਜੀਕਾਰਵਾਈ ਦੇ ਅਰਵਿੰਦ ਕੇਜਰੀਵਾਲ ਵਲੋਂ ਸਬੂਤ ਮੰਗਣ ਤੇ ਸੈਨਿਕ ਕਾਰਵਾਈ ਦੀ ਹੋਂਦ ਨੂੰ ਹੀ ਸਵਾਲਾਂ ਦੇ ਘੇਰੇ 'ਚ ਲਿਆਉਣ ਬਾਰੇ ਦਿੱਤੇ ਬਿਆਨ ਨੂੰ ਸ਼ਰਮਨਾਕ ਦੱਸਿਆ ਹੈ। ਉਨਾਂ ਕਿਹਾ ਕਿਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਪਾਕਿਸਤਾਨ ਦੇ ਬੁਲਾਰੇ ਦਾ ਰੋਲ ਅਦਾ ਕਰ ਰਹੇ ਹਨ ਅਤੇ ਹਾਫ਼ਿਜ਼ ਸੱਈਅਦ ਤੇ ਨਵਾਜ ਸ਼ਰੀਫ਼ ਦੀ ਬੋਲੀ ਬੋਲ ਰਹੇ ਹਨ। ਉਨਾਂ ਕਿਹਾਕਿ ਕੇਜਰੀਵਾਲ ਭਾਰਤੀ ਸੈਨਾ ਦੀ ਅੱਤਵਾਦ ਖਿਲਾਫ਼ ਕਾਰਵਾਈ 'ਤੇ ਭਰੋਸਾ ਕਰਨ ਦੀ ਜਗਾ, ਪਾਕਿਸਤਾਨ ਦੇ ਝੂਠੇ ਪ੍ਰਾਪੇਗੰਡੇ 'ਤੇ ਜ਼ਿਆਦਾ ਯਕੀਨ ਕਰ ਰਹੇ ਹਨ, ਜਦਕਿ ਉਨਾਂ ਕਿਹਾਕਿਅੱਤਵਾਦ ਦੇ ਮੁੱਦੇ 'ਤੇ ਦੁਨੀਆਂ ਦੇ ਸਾਰੇ ਦੇਸ਼ ਭਾਰਤ ਦੇ ਨਾਲ ਖੜੇ ਹਨ। ਸ੍ਰੀਮਤੀ ਸੀਮਾ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਭਾਰਤੀ ਸੈਨਾ ਤੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਠੇਸਪਹੁੰਚਾਉਣ ਲਈ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ।
Total Responses : 265