ਚੰਡੀਗੜ੍ਹ, 4 ਅਕਤੂਬਰ, 2016 : ਪੰਜਾਬ ਸਰਕਾਰ ਵੱਲੋਂ ਸੜਕਾਂ 'ਤੇ ਹੋ ਰਹੀ ਦੁਰਘਟਨਾਵਾਂ ਨੂੰ ਰੋਕਣ ਲਈ ਡਰਾਈਵਿੰਗ ਲਾਇਸੈਂਸ ਲੈਣ ਲਈ ਡਰਾਈਵਿੰਗ ਟੈਸਟ ਟਰੈਕ ਬਣਾਏ ਗਏ ਹਨ ਅਤੇ ਅੱਜ ਦੀ ਤਾਰੀਖ ਵਿਚ ਕੋਈ ਵੀ ਡਰਾਈਵਿੰਗ ਲਾਈਸੈਂਸ, ਡਰਾਈਵਿੰਗ ਟੈਸਟ ਟਰੈਕ ਤੇ ਟੈਸਟ ਲਏ ਬਗੈਰ ਨਹੀਂ ਬਣਾਇਆ ਜਾਂਦਾ। ਇਹ ਡਰਾਈਵਿੰਗ ਟੈਸਟ ਅਤਿ ਆਧੁਨਿਕ ਟੈਸਟ ਟਰੈਕ ਤੇ ਲਿਆ ਜਾਂਦਾ ਹੈ, ਜਿਸ ਵਿਚ ਕੋਈ ਵੀ ਮੈਨੂਅਲ ਦਖਲ ਅੰਦਾਜੀ ਨਹੀਂ ਹੈ। ਕੈਮਰਿਆਂ ਰਾਹੀਂ ਇਹ ਟੈਸਟ ਲਿਆ ਜਾਂਦਾ ਹੈ ਅਤੇ ਟੈਸਟ ਰਿਪੋਰਟ ਵੀ ਕੰਪਿਊਟਰ ਵੱਲੋਂ ਹੀ ਜਾਰੀ ਕੀਤੀ ਜਾਂਦੀ ਹੈ।
ਇਸ ਸਬੰਧੀ ਦਿੱਲੀ ਵਿਖੇ 'ਸਕਾਚ ਆਰਡਰ ਆਫ ਮੈਰਿਟ' ਕੰਪਨੀ ਵੱਲੋਂ ਵੱਖ ਵੱਖ ਵਿਭਾਗਾਂ ਤੋਂ ਵੱਖ ਵੱਖ ਪ੍ਰੋਜੈਕਟ ਵਾਸਤੇ ਪ੍ਰੈਜੀਟੇਂਸ਼ਨ ਲਈ ਗਈ। ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਆਟੋਮੈਟਿਡ ਡਰਾਈਵਿੰਗ ਟੈਸਟ ਆਨਲਾਈਨ ਲਾਇਸੈਂਸਿਗ ਅਤੇ ਟਰੇਨਿੰਗ ਸੈਂਟਰ ਸਬੰਧੀ ਪ੍ਰੈਜੇਂਨਟੇਸ਼ਨ ਦਿੱਤੀ ਗਈ, ਜਿਸ ਨੂੰ ਵਾਚਣ ਉਪੰਰਤ ਉਪਰੋਕਤ ਕੰਪਨੀ ਵੱਲੋਂ ਇਸ ਪ੍ਰੇਜੈਟੇਂਸ਼ਨ ਨੂੰ ਇਨਾਮ ਦੇਣ ਲਈ ਚੁਣਿਆ ਗਿਆ। ਬੀਤੇ ਦਿਨੀ ਹਾਈਟੈਕ ਸਿਟੀ ਹੈਦਰਾਬਾਦ ਵਿਖੇ ਹੋਏ ਸਕੌਚ ਸਮਾਰਟ ਸਰਵਿਸ ਦੇ 45 ਵੇਂ ਸੰਮੇਲਨ ਵਿੱਚ ਵਿਭਾਗ ਨੂੰ ਸਕੌਚ ਆਰਡਰ ਆਫ਼ ਮੈਰਿਟ ਐਵਾਰਡ ਦਿੱਤਾ ਗਿਆ।
ਇਸ ਪ੍ਰੋਜੈਕਟ ਨੂੰ ਸਮੇਂ ਸਿਰ ਤਿਆਰ ਕਰਨ ਲਈ ਮਾਣਯੋਗ ਸਕੱਤਰ ਟਰਾਂਸਪੋਰਟ ਜੀ ਦੀ ਰਹਿਨੁਮਾਈ ਅਧੀਨ ਦਫਤਰ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ ਦੀ ਇਕ ਟੀਮ ਗਠਿਤ ਕੀਤੀ ਗਈ, ਜਿਸਨੇ ਇਹ ਪ੍ਰੇਜੈਟੇਂਸ਼ਨ ਦਿੱਤੀ ਅਤੇ ਇਸ ਟੀਮ ਦੇ ਮੁੱਖੀ ਸ਼੍ਰੀ ਸਿਮਰਨ ਸਰਾ, ਸਹਾਇਕ ਜਿਲ੍ਹਾ ਟਰਾਂਸਪੋਰਟ ਅਫਸਰ ਮੁੱਖ ਦਫ਼ਤਰ ਨੂੰ ਬਣਾਇਆ ਗਿਆ। ਹਾਈਟੈਕ ਸਿਟੀ, ਹੈਦਰਾਬਾਦ ਵਿਖੇ ਹੋਏ ਸਕੌਚ ਸਮਾਰਟ ਸਰਵਿਸ ਦੇ 45ਵੇਂ ਸੰਮੇਲਨ ਵਿੱਚ ਇਹ ਐਵਾਰਡ ਸ਼੍ਰੀ ਸਿਮਰਨ ਸਰਾ ਵੱਲੋਂ ਪ੍ਰਾਪਤ ਕੀਤਾ ਗਿਆ।
ਟਰਾਂਸਪੋਰਟ ਵਿਭਾਗ ਵੱਲੋਂ ਯੋਗ ਵਿਅੱਕਤੀਆਂ ਨੂੰ ਪ੍ਰਦਾਸਤਾ ਨਾਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦਾ ਇਕ ਉਪਰਾਲਾ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਦੇ ਅਕਸ ਵਿਚ ਵੀ ਸੁੱਧਾਰ ਹੋਇਆ ਹੈ।