ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਟ੍ਰੇਡ ਯੂਨੀਅਨਨਿਸਟ ਐਮਐਮ ਸਿੰਘ ਚੀਮਾ ਪਰਮਾਨੈਂਟ ਇਨਵਾਈਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਧਾਨ ਸਭਾ ਹਲਕਾ ਬਟਾਲਾ ਦੇ ਸਿਰ ਕੱਢ ਆਗੂਆਂ ਦੀ ਇੱਕ ਹੰਗਾਮੀ ਮੀਟਿੰਗਉਪਰੰਤ।
ਬਟਾਲਾ, 4 ਅਕਤੂਬਰ, 2016 : ਸੀਨੀਅਰ ਕਾਂਗਰਸੀ ਆਗੂ ਤੇ ਉੱਘੇ ਟ੍ਰੇਡ ਯੂਨੀਅਨਨਿਸਟ ਐਮਐਮ ਸਿੰਘ ਚੀਮਾ ਪਰਮਾਨੈਂਟ ਇਨਵਾਈਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਸਿਰ ਕੱਢ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਮਰਦੀਪ ਸਿੰਘ ਚੀਮਾ ਦੇ ਕਾਹਨੂੰਵਾਨ ਰੋਡ ਸਥਿਤ ਦਫ਼ਤਰ ਵਿਚ ਸੱਦੀ ਜਿਸ ਵਿਚ ਪਾਕਿਸਤਾਨ ਨਾਲ ਲਗਦੀ ਸਰਹੱਦ ਤੇ ਪੈਦਾ ਹੋਏ ਤਣਾਉ ਨੂੰ ਮੁੱਖ ਰੱਖ ਦੀਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕੇ ਪਾਕਿਸਤਾਨ ਨਾਲ ਰਵਾਇਤੀ ਜੰਗ ਨਾ ਲੜੀ ਜਾ ਸਕਦੀ ਹੈ ਨਾ ਉਹ ਲੜਨ ਦੀ ਕਾਬਲੀਅਤ ਰੱਖਦਾ ਹੈ ਇਸ ਕਰਕੇ ਸਮੇਂ-ਸਮੇਂ 'ਤੇ ਉਸ ਵੱਲੋਂ ਕੀਤੀਆਂ ਜਾਣ ਵਾਲੀਆਂ ਦੁਖਦਾਈ ਘਟਨਾਵਾ ਦੇ ਮੱਦੇ ਨਜ਼ਰ ਉਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਅੰਤਰ ਰਾਸ਼ਟਰੀ ਪੱਧਰ ਦੇ ਅਲੱਗ ਥਲੱਗ ਪੈ ਜਾਵੇ ਕਿਉਂਕਿ ਇਹ ਸਮੇਂ ਦਾ ਤਕਾਜ਼ਾ ਹੈ ਤੇ ਦਸਤੂਰਵੀ ਹੈ।
ਚੀਮਾਂ ਨੇ ਦੱਸਿਆ ਕੇ ਜਿਸ ਤਰ੍ਹਾਂ 1965 ਤੇ 1971 ਵਿਚ ਭਾਰਤੀ ਫੋਜ਼ ਲਗ਼ਭਗ ਲਾਹੋਰ ਤੇ ਕਬਜ਼ਾ ਕਰ ਚੁੱਕੀ ਸੀ ਪਰ ਭਾਰਤ ਨੇ ਦਰਿਆ ਦਿਲੀ ਵਿਖਾਉਂਦੇ ਹੋਏ ਪਾਕਿਸਤਾਨ ਨੂੰ ਮਾਫ਼ ਕਰਕੇ ਫੋਜ਼ ਵਾਪਿਸ ਬੁਲਾ ਲਈ ਸੀ ਪ੍ਰੰਤੂ ਅੱਜ ਦੇ ਦਿਨ ਕੁਝ ਸਿਆਸੀ ਤਾਕਤਾਂ ਭਾਰਤੀ ਫੋਜ਼ ਵੱਲੋਂ ਕੀਤੇ ਗਏ ਸਰਜੀਕਲ ਅਟੈਕ ਨੂੰ ਬੇਲੋੜੇ ਤੋਰ 'ਤੇ ਪ੍ਰਚਾਰ ਕਰਕੇ ਸਰਹੱਦਾਂ 'ਤੇ ਤਣਾਅ ਹੋਰ ਵਾਧਾ ਰਹੇ ਹਨ ਹਾਲਾਂਕਿ ਹਕੀਕੀ ਤੋਰ 'ਤੇਅਜਿਹੀ ਕੋਈ ਗੱਲਬਾਤ ਨਹੀਂ। ਚੀਮਾ ਨੇ ਸਕੱਤਰ ਬਾਰਡਰ ਮੈਨੇਜਮੈਂਟ ਅਤੇ ਵਿਦੇਸ਼ ਸੱਕਤਰ ਨੂੰ ਅਪੀਲ ਕੀਤੀ ਹੈ ਕੇ ਪੂਰਨ ਸੂਝਵਾਨ ਸਕੱਤਰਾਂ ਤੋਂ ਸੇਧਲੈ ਕੇ ਕੋਈ ਪੱਕੀ ਇੰਤਜ਼ਾਮੀ ਕਰਨ ਨਾ ਕੇ ਟੀਵੀ ਚੈਨਲਾਂ 'ਤੇ ਘਟੀਆ ਸੋਚ ਵਾਲੇ ਚੁਣਿੰਦਾ ਲੋਕਾਂ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਦਾ ਮੋਕਾ ਨਾ ਮਿਲੇ ਕਿਉਂ ਜੋ 4 ਮਹੀਨੇ ਦੇ ਲਗ਼ਭਗ ਚੋਣਾਂ ਦੂਰ ਹਨ ਤੇ ਅਜਿਹੀ ਢੰਘੀ ਸਾਜ਼ਿਸ਼ ਭਾਰਤੀ ਲੋਕਤੰਤਰ ਨੂੰ ਬੜੀ ਗੰਭੀਰ ਸੱਟ ਮਾਰੇਗੀ। ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਤੋਂ ਸ਼ੁਰੂ ਕੀਤੇ ਗਏ ਮਿਲਵਰਤਨ ਦੋਰੇ ਦਾ ਭਰਵਾਂ ਸਵਾਗਤ ਕਰਦੇ ਹੋਏ ਆਸ ਜਤਾਈ ਕੇ ਮਾਹੌਲ ਆਉਂਦੇ ਦਿਨਾਂ ਵਿਚ ਜਲਦੀ ਆਮ ਵਾਂਗ ਹੋ ਜਾਵੇਗਾ।
ਇਸ ਮੋਕੇ ਆਪਣੇ ਵਿਚਾਰ ਰੱਖਣ ਵਾਲਿਆਂ ਵਿਚ ਮਨਜੀਤ ਸਿੰਘ ਹੰਸਪਾਲ, ਮਨਜੀਤ ਸਿੰਘ ਸਾਬਕਾ ਪਟਵਾਰੀ, ਕੁਲਬੀਰ ਸਿੰਘ, ਜਗਬੀਰ ਪਲ ਸਿੰਘ ਕਾਹਲੋਂ, ਸਾਬਕਾ ਸੀ ਡੀਪੀ ਓ ਜਸਵੰਤ ਸਿੰਘ ਹਾਂਸ, ਬਲਦੇਵ ਅਤਰ ਕਸ਼ਯਪ ਰਾਜਪੂਤ ਸਭਾ, ਉੱਘੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਲਦੇਵ ਸਿੰਘ ਸਿੰਬਲੇ, ਮੈਨੇਜਰ ਹਰਬੰਸ ਸਿੰਘ ਰੰਧਾਵਾ ਗੁਰੂ ਰਾਮਦਾਸ ਕਲੋਨੀ, ਸੂਬੇਦਾਰ ਲਖਬੀਰ ਸਿੰਘ ਉਜਾਗਰ ਨਗਰ, ਉੱਗੇ ਸਮਾਜਿਕ ਚਿੰਤਕ ਹਰਭਜਨ ਸਿੰਘ ਬਾਜਵਾ ਝਾੜੀਆਂਵਾਲ ਅਤੇ ਸਾਬਕਾ ਇੰਸਪੈਕਟਰ ਵਿੱਦਿਆ ਸਾਗਰ ਵਡਾਲਾ ਗ੍ਰੰਥੀਆਂ ਪ੍ਰਮੁੱਖ ਸੰਨ।