← ਪਿਛੇ ਪਰਤੋ
ਰੂਪਨਗਰ, 10 ਅਕਤੂਬਰ, 2016 : ਸੋਮਵਾਰ ਦੁਪਹਿਰ 12.20 ਵਜੇ ਰੂਪਨਗਰ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ 'ਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ 'ਤੇ 5 ਨੌਜਵਾਨਾਂ ਨੇ ਏਟੀਐਮ 'ਚ ਨਗਦੀ ਪਾਉਣ ਆਏ ਕਰਮਚਾਰੀਆਂ ਤੋਂ 17 ਲੱਖ ਰੁਪਏ ਲੁੱਟ ਲਏ। ਨੌਜਵਾਨਾਂ ਨੇ ਪਹਿਲਾਂ ਦੋ ਗਾਰਡਾਂ ਦੀਆਂ ਰਫ਼ਲਾਂ ਖੋਹੀਆਂ ਜਿਸ ਤੋਂ ਬਾਅਦ ਉਹ ਕਰਮਚਾਰੀਆਂ ਨਾਲ ਕੁੱਟਮਾਰ ਕਰਕੇ ਫਾਇਰਿੰਗ ਕਰਦੇ ਹੋਏ 17 ਲੱਖ ਲੈ ਕੇ ਆਈ. ਟੈਨ ਕਾਰ 'ਚ ਫ਼ਰਾਰ ਹੋ ਗਏ। ਦੋਵੇਂ ਗਾਰਡਾਂ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਰੂਪਨਗਰ 'ਚ ਭਰਤੀ ਕਰਾਇਆ ਗਿਆ ਹੈ। ਨੌਜਵਾਨਾਂ ਨੇ ਬਾਜ਼ਾਰ ਵਿਚ ਸ਼ਰੇਆਮ ਫਾਇਰਿੰਗ ਕਰ ਕੇ ਦਹਿਸ਼ਤ ਪੈਦਾ ਕਰ ਦਿੱਤੀ ਜੋ ਕਿ ਇੱਕ ਪਾਸੇ ਟਰੈਫ਼ਿਕ ਰੋਕ ਕੇ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਏ। ਮੌਕੇ 'ਤੇ ਡੀ. ਆਈ. ਜੀ. ਰੂਪਨਗਰ ਰੇਂਜ ਗੁਰਸ਼ਰਨਜੀਤ ਸਿੰਘ ਸੰਧੂ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰਪਾਲ ਸਿੰਘ ਪੁਲਿਸ ਬਲਾਂ ਨਾਲ ਪੁੱਜ ਗਏ ਹਨ ਅਤੇ ਤਫ਼ਤੀਸ਼ ਜਾਰੀ ਹੈ।
Total Responses : 265