ਪਟਿਆਲਾ, 10 ਅਕਤੂਬਰ, 2016 : ਪਟਿਆਲਾ ਤੋੋਂ ਵਿਧਾਇਕਾ ਪ੍ਰਨੀਤ ਕੌੌਰ ਨੇ ਪੰਜਾਬ ਦਾ ਖੋਇਆ ਹੋਇਆ ਵਕਾਰ ਮੁੜ ਸੁਰਜੀਤ ਕਰਨ ਲਈ ਬਰਤਾਨੀਆਂ ਵਿੱਚ ਵੱਸਦੇ ਪੰਜਾਬੀ ਪ੍ਰਵਾਸੀਆਂ ਦੀ ਮਦਦ ਦੀ ਮੰਗ ਕੀਤੀ। "ਪੰਜਾਬ ਸੰਕਟ ਵਿੱਚ ਹੈ ਅਤੇ ਮਦਦ ਲਈ ਪੁਕਾਰ ਰਿਹਾ ਹੈ", ਉਹਨਾਂ ਨੇ ਲੰਡਨ ਦੇ ਇੱਕ ਨੱਕੋ-ਨੱਕ ਭਰੇ ਦਾਅਵਤ ਖਾਨੇ ਵਿੱਚ ਪੰਜਾਬੀ ਪ੍ਰਵਾਸੀਆਂ ਨੂੰ ਦਸਿਆ ਅਤੇ ਉਹਨਾਂ ਨੂੰ 2017 ਵਿੱਚ ਪੰਜਾਬ ਵਿੱਚ ਹੋਣ ਜਾ ਰਹੀ ਚੋੋਣ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਕਿਹਾ। "ਤੁਹਾਡੀਆਂ ਚਿੰਤਾਵਾਂ ਅਤੇ ਸਮਸਿਆਵਾਂ ਤਰਜੀਹ ਦੇ ਆਧਾਰ ਤੇ ਹੱਲ ਹੋਣੀਆਂ ਚਾਹੀਦੀਆਂ ਹਨ; ਇਹ ਤੁਹਾਡਾ ਹਰ ਅਧਿਕਾਰ ਹੈ ਅਤੇ ਮੌੌਕੇ ਦੀ ਸਰਕਾਰ ਦਾ ਫਰਜ਼ ਹੈ ਕਿ ਤੁਹਾਡੇ ਸ਼ਿਕਵਿਆਂ ਨੂੰ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨਾਲ ਦੂਰ ਕਰੇ", ਉਹਨਾਂ ਕਿਹਾ। ਸਅਦ-ਬਜਪ ਦੇ ਪ੍ਰਵਾਸੀ ਭਾਰਤੀਆਂ ਬਾਰੇ ਪੇਸ਼ਕਦਮੀਆਂ ਤੇ ਚੋੋਟ ਕਰਦਿਆਂ ਪ੍ਰਨੀਤ ਕੌੌਰ ਨੇ ਕਿਹਾ "ਵੱਡੇ-ਵੱਡੇ ਪ੍ਰਵਾਸੀ ਭਾਰਤੀ ਸੰਮੇਲਨ ਕੀਤੇ; ਸੰਸਾਰ ਭਰ ਵਿੱਚੋੋਂ ਵੱਡੇ-ਵੱਡੇ ਲੋੋਕਾਂ ਨੂੰ ਦਾਅਵਤ ਦਿੱਤੀ ਪਰ ਉਹਨਾਂ ਨੂੰ ਠੀਕ ਢੰਗ ਨਾਲ ਪੁਛਿਆ ਤੱਕ ਨਹੀਂ"। "ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਦਿਉ; ਮੈਂ ਤੁਹਾਡੀ ਵਕੀਲ ਬਣਕੇ ਤੁਹਾਡੇ ਹੱਕਾਂ ਦੀ ਰਾਖੀ ਕਰਾਂਗੀ", ਪ੍ਰਨੀਤ ਕੌੌਰ ਨੇ ਵਾਅਦਾ ਕੀਤਾ।
ਲੋਕਾਂ ਨੇ ਸਅਦ ਦਾ 10 ਸਾਲਾਂ ਦਾ ਕੁਸ਼ਾਸਨ ਵੇਖਿਆ ਹੈ ਜਿਸ ਵਿੱਚ ਪੰਜਾਬ ਸਭ ਤੋੋਂ ਹੇਠਲੀ ਸਤਹ ਤੇ ਡਿੱਗ ਚੁੱਕਾ ਹੈ। ਇਸੇ ਤਰ੍ਹਾਂ ਮੋਦੀ ਨੇ ਸੁਪਨੇ ਵੇਚੇ ਪ੍ਰੰਤੂ ਲੋੋਕਾਂ ਨੂੰ ਅੱਛੇ ਦਿਨਾਂ ਦੀ ਬਜਾਏ ਟੈਕਸਾਂ ਦੀ ਭਾਰੀ ਮਾਰ ਪਈ ਹੈ। ਪ੍ਰਨੀਤ ਕੌੌਰ ਨੇ ਆਪਣੇ ਭਾਸ਼ਨ ਵਿੱਚ ਦਿਲੀ ਵਿੱਚ ਆਮ ਆਦਮੀ ਪਾਰਟੀ ਦੀਆਂ ਅਨੇਕਾਂ ਅਸਫਲਤਾਵਾਂ ਗਿਣਾਉਦਿਆਂ ਉਹਨਾਂ ਦੇ ਝੂਠੇ ਪ੍ਰਚਾਰ ਤੋੋਂ ਗੁੰਮਰਾਹ ਹੋੋਣ ਤੋੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਝੂਠੇ ਅਤੇ ਨਾ ਪੂਰੇ ਹੋੋਣ ਵਾਲੇ ਵਾਅਦੇ ਕਰਕੇ ਲੋੋਕਾਂ ਨੂੰ ਸਬਜ-ਬਾਗ ਦਿਖਾ ਰਹੀ ਹੈ। "ਅਸੀਂ ਆਪਣੇ ਪਿਛਲੇ ਰਿਕਾਰਡ ਦੇ ਆਧਾਰ ਤੇ ਤੁਹਾਡੇ ਕੋਲ ਆਏ ਹਾਂ" ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਈ ਸਫਲਤਾਵਾਂ ਦੇ ਕਿੱਸੇ ਸੁਣਾਉਦਿਆਂ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਦੂਰਦਰਸ਼ੀ ਅਤੇ ਯੋੋਗ ਪ੍ਰਸ਼ਾਸਕ ਹਨ ਜਿਹੜੇ ਆਪਣੀਆਂ ਨੇਕ ਨਾਮੀਆਂ ਲਈ ਜਾਣੇ ਜਾਂਦੇ ਹਨ ਅਤੇ ਇਸੇ ਕਰਕੇ ਤੁਹਾਡੀ ਮਦਦ ਦੇ ਇੱਕੋ-ਇੱਕ ਹੱਕਦਾਰ ਹਨ।