ਚੰਡੀਗੜ੍ਹ, 10 ਅਕਤੂਬਰ, 2016 : ਸਾਬਕਾ ਐਮ.ਪੀ ਤੇ ਪੰਜਾਬ ਲੋਕ ਹਿੱਤ ਅਭਿਆਨ ਦੇ ਕਨਵੀਨਰ ਸ. ਜਗਮੀਤ ਸਿੰਘ ਬਰਾੜ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦਾ ਹਾਸਾ ਉਡਾਇਆ ਹੈ, ਜਿਨ੍ਹਾਂ ਨੇ ਨਵਜੋਤ ਸਿੱਧੂ ਤੇ ਬਰਾੜ ਦੀ ਇਕ ਗੈਰ ਅਨੁਸ਼ਾਸਨਾਤਮਕ ਵਜੋਂ ਨਿੰਦਾ ਕੀਤੀ ਸੀ। ਉਨ੍ਹਾਂ ਨੇ ਸਵਾਲ ਕੀਤਾ ਕਿ ਛੱਜ ਤਾਂ ਬੋਲੇ, ਛਾਜਣੀ ਕਿਉਂ ਬੋਲੇ? ਇਸ ਤੋਂ ਇਲਾਵਾ, ਅਮਰਿੰਦਰ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾਂ ਆਪਣੀਆਂ ਗਤੀਵਿਧੀਆਂ ਤੇ ਨਿਰਾਸ਼ਾ ਬਾਰੇ ਯਾਦਾਸ਼ਤ ਖੋਹੁੰਦੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਦਾ ਆਪਣਾ ਵੀ ਗੈਰ ਅਨੁਸ਼ਾਸਨ ਦਾ ਰਿਕਾਰਡ ਹੈ। ਜਿਨ੍ਹਾਂ ਨੇ ਭੱਠਲ, ਕੇਪੀ, ਦੂਲੋ ਤੇ ਬਾਜਵਾ ਤੱਕ ਕਿਸੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਂਨ ਦਿੱਤਾ ਸੀ। ਉਨ੍ਹਾਂ ਨੇ 2007 ਤੇ 2012 'ਚ ਕਾਂਗਰਸ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਅਤੇ ਸਰ੍ਹੇਆਮ ਨੈਸ਼ਨਲ ਟੀ.ਵੀ ਚੈਨਲ 'ਤੇ ਵਰ੍ਹਦਿਆਂ ਕਿਹਾ ਕਿ ਸੀ ਕਿ ਜੇ ਬਾਜਵਾ ਨੂੰ ਹਟਾਇਆ ਨਾ ਗਿਆ, ਤਾਂ ਉਹ ਆਪਣੀ ਪਾਰਟੀ ਬਣਾ ਲੈਣਗੇ ਅਤੇ ਫਿਰ Àਹ ਸੋਨੀਆ ਗਾਂਧੀ ਦੇ ਰਿਟਾਇਰ ਹੋਣ ਦਾ ਇੰਤਜ਼ਾਰ ਕਰਨ ਲੱਗੇ, ਭਾਵੇਂ ਉਹ ਖੁਦ ਸੋਨੀਆ ਨਾਲੋਂ ਜ਼ਿਆਦਾ ਬਜ਼ੁਰਗ ਹਨ। ਜੇ ਇਹ ਅਨੁਸ਼ਾਸਨ ਦੀ ਪਰਿਭਾਸ਼ਾ ਹੈ, ਤਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਾਂਚ ਦੀ ਲੋੜ ਹੈ।
ਬਰਾੜ ਨੇ ਕਾਂਗਰਸ ਵੱਲੋਂ ਹਾਲੇ 'ਚ ਕੀਤੀਆਂ ਗਲਤੀਆਂ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰਿੰਦਰ ਦੇ ਗੁੰਡੇ ਵਿਧਾਇਕਾਂ ਨੇ ਵਰਕਰ ਨੂੰ ਸਟੇਜ ਉਪਰ ਥੱਪੜ ਮਾਰਿਆ ਸੀ, ਉਨ੍ਹਾਂ ਨੇ ਮਹਿਲਾ ਸਾਬਕਾ ਐਮਪੀ ਦੀ ਬੇਇਜੱਤੀ ਕੀਤੀ ਸੀ, ਇਕ ਹੋਰ ਸਾਬਕਾ ਐਮ.ਪੀ ਨੂੰ ਸਟੇਜ ਤੋਂ ਹਟਾਇਆ ਸੀ। ਜਿਨ੍ਹਾਂ ਨੇ ਹਾਲੇ 'ਚ ਸਰ੍ਹੇਆਮ ਮੌਜ਼ੂਦਾ ਐਮ.ਪੀ ਤੇ ਆਪਣੇ ਵਿਰੋਧੀ ਧਿਰ ਦੇ ਲੀਡਰ ਦੀ ਬੇਇਜੱਤੀ ਕਰਦਿਆਂ ਇਕ ਅਕਾਲੀ ਦੋਸਤ ਹੰਸਰਾਜ ਹੰਸ ਖ੍ਰੀਦਿਆ ਸੀ। ਅਮਰਿੰਦਰ ਨੂੰ ਦੂਜਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ।
ਬਰਾੜ ਅਮਰਿੰਦਰ ਦੀ ਨਿਰਾਸ਼ਾ 'ਤੇ ਵੀ ਵਰ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲਾਂ ਵੱਲੋਂ ਅਮਰਿੰਦਰ ਨੂੰ ਕੇਸਾਂ 'ਚ ਕਲਿਅਰ ਕਰਨ ਦੇ ਬਾਵਜੂਦ ਰਾਹੁਲ ਗਾਂਧੀ ਉਨ੍ਹਾਂ ਨੂੰ ਮੁੱਖ ਮੰਤਰੀ ਉਮੀਦਵਾਰ ਨਹੀਂ ਐਲਾਨ ਰਹੇ ਹਨ। ਬਾਜਵਾ ਤੇ ਨਵਜੋਤ ਉਨ੍ਹਾਂ ਦੀਆਂ ਲੱਤਾਂ ਖਿਚ ਰਹੇ ਹਨ ਅਤੇ ਕੇਜਰੀਵਾਲ ਤੇ ਆਪ ਉਨ੍ਹਾਂ ਨੂੰ ਹੋਰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਨੂੰ ਅਮਰਿੰਦਰ ਦੀਆਂ ਗਤੀਵਿਧੀਆਂ 'ਤੇ ਇਸਦਾ ਪ੍ਰਭਾਵ ਦੇਖ ਕੇ ਹੁਣ ਡਰ ਲੱਗ ਰਿਹਾ ਹੈ। ਅਖੀਰ 'ਚ ਬਰਾੜ ਨੇ ਆਪਣੇ ਪੁਰਾਣੇ ਬਿਆਨਾਂ ਨੂੰ ਸਪੱਸ਼ਟ ਕਰਦਿਆਂ ਤੇ ਕਾਂਗਰਸ ਤੋਂ ਆਪਣੇ ਰਾਹ ਵੱਖਰੇ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਬੰਦੇ ਹਨ, ਨਾ ਕਿ ਰਾਜਿਆਂ ਦੀ ਅਦਾਲਤਾਂ ਦੇ, ਜਿਥੇ ਤੁਹਾਨੂੰ ਹਾਂ 'ਚ ਹਾਂ ਮਿਲਾਉਣ ਤੇ ਪਾਕਿਸਤਾਨੀ ਮਹਿਮਾਨਾਂ ਵਾਸਤੇ ਦਾਵਤ ਦੇਣ ਦਾ ਫਾਇਦਾ ਮਿੱਲਦਾ ਹੈ। ਉਨ੍ਹਾਂ ਨੇ ਕਦੇ ਵੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਐ ਅਤੇ ਉਹ ਅਮਰਿੰਦਰ ਨਾਲ ਸਹਿਮਤ ਹਨ ਕਿ ਉਹ ਕਦੇ ਵੀ ਦਲਾਲਾਂ ਤੇ ਨੌਕਰਾਂ ਦੇ ਗਰੁੱਪ 'ਚ ਫਿਟ ਨਹੀਂ ਬੈਠਦੇ। ਇਥੋਂ ਤੱਕ ਕਿ ਨਵਜੋਤ ਨੂੰ ਵੀ ਪਟਿਆਲੇ ਦੇ ਚੋਰ ਦੀ ਅਦਾਲਤ ਦਾ ਹਿੱਸਾ ਬਣਨ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ।