ਚੰਡੀਗੜ੍ਹ, 10 ਅਕਤੂਬਰ, 2016 : 'ਆਮ ਆਦਮੀ ਪਾਰਟੀ' (ਆਪ) ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਉਸ ਬਿਆਨ 'ਤੇ ਤਿੱਖਾ ਪ੍ਰਗਟਾਇਆ ਹੈ, ਜਿਸ ਵਿੱਚ ਉਨ•ਾਂ ਆਖਿਆ ਸੀ ਕਿ ਪੰਜਾਬੀਆਂ ਨੂੰ ਉਨ•ਾਂ ਦੇ ਜੀਵਨ ਦੇ 10 ਵਰ•ੇ ਹੋਰ ਵਧਾਉਣ ਲਈ ਉਨ•ਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਗਰੂਰ ਦੇ ਐਮ.ਪੀ. ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਲੇ ਇਹੋ ਬੁਨਿਆਦੀ ਫ਼ਰਕ ਹੈ ਕਿ ਇੱਕ ਨੂੰ ਕੇਵਲ ਆਪਣੀ ਤੇ ਆਪਣੇ ਪਰਿਵਾਰ ਦੀ ਹੀ ਚਿੰਤਾ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਸੂਬੇ ਅਤੇ ਸਮੂਹ ਪੰਜਾਬੀਆਂ ਦੀ ਸਲਾਮਤੀ ਨੂੰ ਲੈ ਕੇ ਫ਼ਿਕਰਮੰਦ ਰਹਿੰਦੀ ਹੈ।
ਮਾਨ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਇਸ ਧਰਤੀ 'ਤੇ 9 ਦਹਾਕੇ ਬਿਤਾ ਚੁੱਕੇ ਹਨ ਅਤੇ ਪਿਛਲੀਆਂ ਕਈ ਚੋਣਾਂ ਤੋਂ ਉਹ ਹਰ ਵਾਰ ਇਹੋ ਆਖਦੇ ਆ ਰਹੇ ਹਨ ਕਿ ਇਹ ਉਨ•ਾਂ ਦਾ ਆਖ਼ਰੀ ਕਾਰਜਕਾਲ ਹੈ। ਹੁਣ ਮੁੱਖ ਮੰਤਰੀ ਤਾਂ 5ਵੀਂ ਵਾਰ ਮੁੱਖ ਮੰਤਰੀ ਦੇ ਅਹੁਦੇ ਦਾ ਆਨੰਦ ਮਾਣ ਰਹੇ ਹਨ ਪਰ ਸੂਬੇ ਦੀ ਜਨਤਾ ਹਰ ਰੋਜ਼ ਮਰ ਰਹੀ ਹੈ। ਸੰਗਰੂਰ ਦੇ ਐਮ.ਪੀ. ਨੇ ਕਿਹਾ ਕਿ ਪੰਜਾਬ ਵਿੱਚ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਔਸਤ ਉਮਰ 30 ਤੋਂ 40 ਸਾਲ ਹੈ, ਜਦ ਕਿ 90 ਫ਼ੀ ਸਦੀ ਮੌਤਾਂ ਕੇਵਲ ਬਿਕਰਮ ਮਜੀਠੀਆ ਵੱਲੋਂ ਵੰਡੇ ਜਾਣ ਵਾਲੇ ਨਸ਼ਿਆਂ ਕਾਰਨ 20 ਤੋਂ 30 ਸਾਲ ਉਮਰ ਵਰਗ ਦੇ ਨੌਜਵਾਨਾਂ ਦੀਆਂ ਹੋ ਰਹੀਆਂ ਹਨ। ਉਨ•ਾਂ ਕਿਹਾ ਕਿ ਸੂਬੇ ਵਿੱਚ ਬੇਰੋਜ਼ਗਾਰ ਨੌਜਵਾਨਾਂ ਦੀ ਔਸਤ ਉਮਰ 25 ਤੋਂ 30 ਵਰ•ੇ ਹੈ, ਜਦ ਕਿ 20 ਤੋਂ 30 ਸਾਲ ਉਮਰ ਦੇ ਨੌਜਵਾਨਾਂ ਨੂੰ ਬਾਦਲਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਮਜਬੂਰਨ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋਣਾ ਪੈ ਰਿਹਾ ਹੈ।
ਮਾਨ ਨੇ ਕਿਹਾ ਕਿ ਇੱਕ ਲੰਮਾ ਜੀਵਨ ਬਿਤਾ ਲੈਣ ਤੋਂ ਬਾਅਦ ਵੀ ਇਹ ਕਿੰਨਾ ਸਖ਼ਤ-ਦਿਲੀ ਵਾਲਾ ਕਾਰਜ ਹੈ ਕਿ ਇੱਕ ਵਿਅਕਤੀ ਹਾਲੇ ਵੀ ਆਪਣੇ-ਆਪ ਬਾਰੇ ਹੀ ਸੋਚ ਰਿਹਾ ਹੈ, ਜਦ ਕਿ ਪੰਜਾਬ ਵਿੱਚ ਨੌਜਵਾਨ ਹਰ ਰੋਜ਼ ਮਰ ਰਹੇ ਹਨ। ਉਨ•ਾਂ ਕਿਹਾ ਕਿ ਬਾਦਲ ਨੇ ਖ਼ੁਦ ਨੂੰ 'ਧਰਮ ਦੇ ਰਾਖੇ' ਵਜੋਂ ਪੇਸ਼ ਕਰ ਕੇ ਆਮ ਜਨਤਾ ਨੂੰ ਬੁੱਧੂ ਬਣਾਇਆ ਹੈ, ਜਦ ਕਿ ਅਸਲੀਅਤ ਇਹ ਹੈ ਕਿ ਉਸ ਨੇ ਸਿੱਖ ਧਰਮ ਦਾ ਇੰਨਾ ਕੁ ਨੁਕਸਾਨ ਕਰ ਦਿੱਤਾ ਹੈ, ਜਿੰਨਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਵੀ ਨਹੀਂ ਕੀਤਾ ਸੀ। ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਹੁਣ ਰਾਜ ਦੀ ਜਨਤਾ ਨੇ ਫ਼ੈਸਲਾ ਲੈਣਾ ਹੈ ਕਿ ਉਹ ਕਿਸ ਨੂੰ ਵੋਟ ਦੇਣਾ ਚਾਹੁੰਦੇ ਹਨ - ਅਜਿਹੇ ਵਿਅਕਤੀ ਨੂੰ ਤੇ ਉਸ ਦੇ ਪਰਿਵਾਰ ਜਾਂ ਪਾਰਟੀ ਨੂੰ, ਜਿਹੜਾ ਕੇਵਲ ਆਪਣੇ-ਆਪ ਬਾਰੇ ਸੋਚਦਾ ਹੈ ਜਾਂ ਅਜਿਹੀ ਪਾਰਟੀ ਨੂੰ, ਜਿਹੜੀ ਪੰਜਾਬ ਨੂੰ ਮੁੜ ਭਾਰਤ ਦਾ ਮਹਾਨ ਸੂਬਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ।