ਪਟਨਾ ਸਾਹਿਬ, 12 ਅਕਤੂਬਰ, 2016 : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਪੁਰਬ ਦੀਆ ਤਿਆਰੀਆਂ ਲਈ ਲਗਾਤਾਰ ਪਟਨਾ ਸਾਹਿਬ ਵਿਖੇ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਇਸ ਸਮੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ : ਕਰਨੈਲ ਸਿੰਘ ਪੀਰ ਮੁਹੰਮਦ, ਸ਼ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਵਾਈਸ ਚੇਅਰਮੈਨ ਬੀਬੀ ਚਰਨਕਮਲ ਕੌਰ, ਕੇਸਰੀ ਲਹਿਰ ਯੂ. ਕੇ. ਦੇ ਆਗੂ ਸ੍ : ਹਰਚਰਨ ਸਿੰਘ ਚੌਹਾਨ ਅਤੇ ਅਨੇਕਾਂ ਹੋਰ ਸਿੰਘ ਚੱਡੀਗੜ੍ਹ ਤੋ ਵਿਸ਼ੇਸ਼ ਤੌਰ ਤੇ ਪਟਨਾ ਸਾਹਿਬ ਪਹੁੰਚੇ ਹਨ। ਅੱਜ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਸ੍ਰ : ਸ਼ੁਲਇੰਦਰ ਸਿੰਘ ਨਾਲ ਸ੍ : ਕਰਨੈਲ ਸਿੰਘ ਪੀਰ ਮੁਹੰਮਦ ਨੇ ਵਿਚਾਰ ਵਟਾਂਦਰਾ ਕੀਤਾ ਅਤੇ 350 ਸਾਲਾ ਪ੍ਰਕਾਸ਼ ਪੁਰਬ ਦੀਆ ਸਮੁੱਚੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਇਸ ਸਬੰਧ ਚ੍ ਜਨਵਰੀ ਦੇ ਪਹਿਲੇ ਹਫਤੇ ਜੋ ਮਾਰਚ ਸ਼ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਝੇ ਤੌਰ ਤੇ ਪਟਨਾ ਸਾਹਿਬ ਪਹੁੰਚਣਾ ਹੈ ਉਸ ਦੇ ਸਬੰਧ ਵਿੱਚ ਰਿਹਾਇਸ਼ ਸਬੰਧੀ ਅਤੇ ਸੰਗਤਾਂ ਦੇ ਪ੍ਰਬੰਧ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਮੌਕੇ ਸੱਚਖੰਡ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਬੰਧਕ ਵਾਇਸ ਪ੍ਰਧਾਨ ਸ਼ੁਲਇੰਦਰ ਸਿੰਘ ਨੇ ਸ੍ : ਕਰਨੈਲ ਸਿੰਘ ਪੀਰ ਮੁਹੰਮਦ, ਬੀਬਾ ਚਰਨਕਮਲ ਕੌਰ ਨੂੰ ਸੱਚਖੰਡ ਸ੍ਰੀ ਪਟਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸਰੋਪੋ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉਹਨਾਂ ਕਿਹਾ ਕਿ ਜੋ ਪ੍ਰਬੰਧ ਹੁਣ ਤੱਕ ਕੀਤੇ ਗਏ ਨੇ ਉਹਨਾਂ ਵਿੱਚ ਤੇਜੀ ਲਿਆਉਣਾ ਬਹੁਤ ਜਰੂਰੀ ਹੈ ਕਿਉਂਕਿ ਢਾਈ ਮਹੀਨੇ ਦਾ ਟਾਈਮ ਰਹਿ ਗਿਆ ਹੈ ਇਸ ਸਮੇ ਦੌਰਾਨ ਬਹੁਤ ਸਾਰੇ ਕਾਰਜ ਕਰਨ ਦੀ ਜਰੂਰਤ ਹੈ ਸ੍ : ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਮੌਕੇ ਪ੍ਰਬੰਧਕਾ ਨੂੰ ਮੁੱਖ ਸੁਝਾਅ ਦੇ ਤੌਰ ਤੇ ਕਿਹਾ ਪਟਨਾ ਸਾਹਿਬ ਔਰ ਬਾਲ ਲੀਲਾ ਗੁਰਦੁਆਰਾ ਸਾਹਿਬ ਦੇ ਦਰਮਿਆਨ ਗਲੀਆਂ ਨੇ ਉਹਨਾ ਦੀ ਸਫਾਈ ਦਾ ਉਚੇਚਾ ਧਿਆਨ ਦੇਣ ਦੀ ਲੋੜ ਹੈ।ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਅੰਦਰ ਜੋ ਵੀ ਸੜਕਾਂ ਨੇ ਉਹਨਾਂ ਦੀ ਬਹੁਤ ਮੰਦੀ ਹਾਲਤ ਹੈ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਚਾਹੀਦਾ ਹੈ ਕਿ 350 ਸਾਲਾ ਪ੍ਰਕਾਸ਼ ਦਿਹਾੜਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੋ ਕੇ ਵੱਡੀ ਪੱਧਰ ਤੇ ਸਫਾਈ ਅਭਿਆਨ ਚਲਾਉਣ ਦੀ ਲੋੜ ਹੈ। ਇਸ ਸੰਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇੱਕ ਵਿਸ਼ੇਸ਼ ਵਲੰਟੀਅਰ ਜੱਥਾ ਦਸੰਬਰ ਦੇ ਆਖਰੀ ਹਫਤੇ ਪਹੁੰਚੇਗਾ ਜੋ ਇਥੋ ਦੇ ਸਮੁੱਚੇ ਪ੍ਰਬੰਧਾ ਵਿਚ ਆਪਣਾ ਯੋਗਦਾਨ ਪਾਵੇਗਾ।
ਉਨ੍ਹਾ ਨੇ ਇਸ ਮੌਕੇ ਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਜੱਥੇ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਜੱਥੇ ਵੱਲੋਂ ਸੰਗਤਾਂ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਨੇ ਇਸੇ ਦੌਰਾਨ ਸਿੱਖ ਫੋਰਮ ਕਲਕੱਤਾ ਵੱਲੋਂ ਇਕ ਸੱਤ ਰੋਜਾ ਕੈਂਪ ਗੁਰਦੁਆਰਾ ਬਾਲ ਲੀਲਾ ਵਿਖੇ ਲਗਾਇਆ ਗਿਆ ।ਸਿੱਖ ਫੋਰਮ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਆਗੂਆ ਵਲੋ ਬਣਾਈ ਗਈ ਸੀ। ਇਹਨਾਂ ਵਲੋ ਲਗਾਏ ਗਏ ਕੈਂਪ ਵਿਚ 200 ਦੇ ਕਰੀਬ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਭਾਗ ਲਿਆ। ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਸ੍ਰੀ ਦਮਦਮਾ ਸਾਹਿਬ, ਗਿਆਨੀ ਭਗਵਾਨ ਸਿੰਘ ਖੋਜ਼ੀ ਅਤੇ ਹੋਰ ਪੰਥਕ ਆਗੂ ਭਾਈ ਜਰਨੈਲ ਸਿੰਘ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਆ ਕੇ ਕੈਂਪ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ : ਕਰਨੈਲ ਸਿੰਘ ਪੀਰ ਮੁਹੰਮਦ ਨੇ ਕੈਂਪ ਵਿਚ ਸ਼ਮੂਲੀਅਤ ਕਰਦਿਆਂ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਇਸ ਤਰਾਂ ਦੇ ਕੈਪ ਸਿੱਖ ਨੌਜਵਾਨਾਂ ਨੂੰ ਮਜਬੂਤ ਕਰਦੇ ਨੇ ਸਿੱਖ ਇਤਿਹਾਸ ਪ੍ਰਤੀ ਜਾਣੂ ਕਰਵਾਉਣ ਲਈ ਇਸ ਤਰਾ ਦੇ ਕੈਪ ਲੱਗਣੇ ਬਹੁਤ ਜਰੂਰੀ ਹਨ ਅਤੇ ਸਿੱਖ ਫੋਰਮ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।