ਨਵੀਂ ਦਿੱਲੀ, 12 ਅਕਤੂਬਰ, 2016 : ਦਸਹਿਰੇ ਦੇ ਮੌਕੇ ‘ਤੇ ਇੱਕ ਵਾਰ ਫਿਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਦਰਿਆ-ਦਿਲੀ ਸਾਹਮਣੇ ਆਈ ਹੈ। ਟਵੀਟ ਦੇ ਜਵਾਬ ਵਿੱਚ ਉਨ੍ਹਾਂ ਨੇ ਇੱਕ ਮਹਿਲਾ ਦੀ ਮਦਦ ਕੀਤੀ ਹੈ। ਇਹ ਨਹੀਂ ਛੁੱਟੀ ਵਾਲੇ ਦਿਨ ਦੂਤਾਵਾਸ ਖੁਲ੍ਹਵਾ ਕੇ ਮਿਲਾ ਦੇ ਪੁੱਤਰ ਦੇ ਲਈ ਵੀਜ਼ਾ ਉਪਲਬਧ ਕਰਵਾਇਆ ਹੈ। ਨੌਜਵਾਨ ਦੇ ਪਿਤਾ ਦਾ ਹਰਿਆਣਾ ਦੇ ਕਰਨਾਲ ਵਿੱਚ ਦਿਹਾਂਤ ਹੋ ਗਿਆ ਸੀ। ਪਰ ਵੀਜ਼ਾ ਨਾ ਮਿਲਣ ਕਾਰਨ ਉਹ ਭਾਰਤ ਨਹੀਂ ਆ ਪਾ ਰਿਹਾ ਸੀ। ਇਸ ਵਿਚਾਲੇ ਦਸਹਿਰਾ ਤੇ ਮੁਹੱਰਮ ‘ਤੇ ਲਗਾਤਾਰ ਦੋ ਦਿਨ ਦੀ ਛੁੱਟੀ ਕਾਰਨ ਉਸ ਨੂੰ ਵੀਰਵਾਰ ਨੂੰ ਹੀ ਵੀਜ਼ਾ ਮਿਲੇਗਾ। ਪਰ ਉਸ ਦੀ ਮਾਂ ਨੇ ਟਵੀਟ ਕਰ ਸੁਸ਼ਮਾ ਸਵਰਾਜ ਨੂੰ ਜਾਣਕਾਰੀ ਦਿੱਤੀ। ਟਵੀਟ ਵਿੱਚ ਲਿਖਿਆ, ‘ਮੇਰੇ ਪਤੀ ਦੀ ਮੌਤ ਹੋ ਗਈ ਹੈ ਤੇ ਇਕਲੌਤਾ ਪੁੱਤਰ ਵਿਦੇਸ਼ ਵਿੱਚ ਹੈ। ਪਰ ਵੀਜ਼ਾ ਨਾਲ ਮਿਲ਼ਨ ਦੇ ਕਾਰਨ ਉਹ ਅੰਤਿਮ ਸਸਕਾਰ ਦੇ ਲਈ ਵੀ ਨਹੀਂ ਆ ਸਕਦਾ।’ ਇਸ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਪ੍ਰਤੀਕ੍ਰਿਆ ਦਿੱਤੀ। ਮੌਤ ਦੇ ਲਈ ਮੈਂ ਦੁੱਖ ਪ੍ਰਗਟ ਕਰਦੀ ਹਾਂ। ਥੋੜ੍ਹੀ ਦੇਰ ਬਾਅਦ ਦੂਤਾਵਾਸ ਵੱਲੋਂ ਵੀ ਪ੍ਰਤੀਕ੍ਰਿਆ ਆ ਗਈ। ਇਸ ਤੋਂ ਬਾਅਦ ਛੁੱਟੀ ਦੇ ਦਿਨ ਵੀ ਦੂਤਾਵਾਸ ਨੂੰ ਖੁਲ੍ਹਵਾਇਆ ਗਿਆ ਤੇ ਮਦਦ ਮੰਗਨ ਵਾਲੀ ਮਹਿਲਾ ਦੀ ਮਦਦ ਕੀਤੀ ਗਈ। ਕਾਬਲੇ-ਗ਼ੌਰ ਹੈ ਕਿ ਮਦਦ ਮੰਗਣ ਵਾਲੀ ਮਹਿਲਾ ਦੇ ਪਤੀ ਦੀ ਸੋਮਵਾਰ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੇ ਪੁੱਤਰ ਨੇ ਭਾਰਤ ਵਾਪਸ ਆਉਣਾ ਸੀ, ਪਰ ਦੂਤਾਵਾਸ ਬੰਦ ਹੋਣ ਦੇ ਕਾਰਨ ਇਸ ਵਿੱਚ ਦਿੱਕਤ ਆ ਰਹੀ ਸੀ।