← ਪਿਛੇ ਪਰਤੋ
ਵਾਸ਼ਿੰਗਟਨ, 14 ਅਕਤੂਬਰ, 2016 : ਅਮਰੀਕੀ ਸਰਹੱਦੀ ਖੇਤਰ ਵਿਭਾਗ ਦੇ ਅਧਿਕਾਰੀਆਂ ਨੇ ਦੇਸ਼ ਦੇ ਪੋਰਟੋਰੀਕੋ ਖੇਤਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੇ ਦੋਸ਼ 'ਚ 8 ਭਾਰਤੀਆਂ ਦੇ ਨਾਲ 3 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਮਰੀਕਾ ਦੇ ਸਰਹੱਦੀ ਮਾਮਲਿਆਂ ਦੇ ਵਿਭਾਗ ਨੇ ਵੀਰਵਾਰ ਨੂੰ ਗ੍ਰਿਫਤਾਰੀਆਂ ਕੀਤੀਆਂ। ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਨੇ ਮਿਲ ਕੇ ਇਨ੍ਹਾਂ ਲੋਕਾਂ ਨੂੰ ਕਾਬੂ ਕੀਤਾ। ਇਸ ਮੁਹਿੰਮ ਵਿਚ ਡੋਮੀਨਿਸ਼ੀਅਨ ਰਿਪਬਲਿਕ ਦੀ ਪੁਲਿਸ ਵੀ ਸ਼ਾਮਲ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਬਗੈਰ ਭਾਰਤ ਅਤੇ ਡੋਮੀਨਿਸ਼ੀਅਨ ਰਿਪਬਲਿਕ ਦੇ ਹਨ। ਸੀਬੀਪੀ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਭਾਰਤ ਤੋਂ ਐਨਾ ਲੰਮਾ ਸਫਰ ਤੈਅ ਕਰਕੇ ਕੈਰੀਬਿਅਨ ਦੇ ਰਸਤੇ ਅਮਰੀਕਾ ਵਿਚ ਵਿਚ ਵੜਨ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਨੂੰ ਰਸਤੇ ਵਿਚ ਆਉਣ ਵਾਲੀ ਮੁਸ਼ਕਲਾਂ ਦੇ ਬਾਰੇ ਵਿਚ ਵੀ ਪਤਾ ਹੋਣਾ ਚਾਹੀਦਾ। ਮੋਨਾ ਪੈਸੇਜ ਪਾਰ ਕਰਨਾ ਬਹੁਤ ਖਤਰਨਾਕ ਕੰਮ ਹੈ। ਇਸ ਵਿਚ ਕਈ ਖ਼ਤਰੇ ਹਨ ਜੋ ਕਿ ਪਰਵਾਸੀਆਂ ਦੇ ਲਈ ਕਾਫੀ ਮੁਸ਼ਕਲ ਭਰੇ ਹੋ ਸਕਦੇ ਹਨ। ਇਨ੍ਹਾਂ ਲੋਕਾਂ ਦੇ ਕੋਲ ਅਮਰੀਕਾ ਵਿਚ ਵੜਨ ਦੇ ਲਈ ਕਾਗਜ਼ ਨਹੀਂ ਸਨ। ਸਾਰਿਆਂ ਨੂੰ ਅੱਗੇ ਦੀ ਜਾਂਚ ਅਤੇ ਕਾਰਵਾਈ ਦੇ ਲਈ ਰਾਮੇ ਬਾਰਡਰ ਪਟਰੌਲ ਸਟੇਸ਼ਨ ਭੇਜ ਦਿੱਤਾ ਗਿਆ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 'ਚ 13 ਪ੍ਰਵਾਸੀਆਂ ਨੂੰ ਫੜਿਆ ਗਿਆ ਸੀ ਅਤੇ ਇਨ੍ਹਾਂ ਕੋਲ ਵੀ ਜ਼ਰੂਰੀ ਦਸਤਾਵੇਜ਼ ਨਹੀਂ ਸਨ। ਫਿਲਹਾਲ ਇਨ੍ਹਾਂ ਦੀ ਕਾਰਵਾਈ ਚੱਲ ਰਹੀ ਹੈ।
Total Responses : 265