ਨਵੀਂ ਦਿੱਲੀ, 14 ਅਕਤੂਬਰ, 2016 : ਆਮ ਆਦਮੀ ਪਾਰਟੀ ਦੇ 27 ਵਿਧਾਇਕਾਂ ਦੀ ਮੈਂਬਰਸ਼ਿਪ 'ਤੇ ਖ਼ਤਰਾ ਮੰਡਰਾ ਰਿਹਾ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 27 ਆਪ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਵਾਲੀ ਪਟੀਸ਼ਨ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਰਾਸ਼ਟਰਪਤੀ ਨੇ ਚੋਣ ਕਮਿਸ਼ਨ ਨੂੰ ਮਾਮਲੇ ਦੀ ਜਾਂਚ ਲਈ ਕਿਹਾ ਹੈ। ਆਮ ਆਦਮੀ ਪਾਰਟੀ ਦੇ ਇਹ 27 ਵਿਧਾਇਕ ਲਾਭ ਅਤੇ ਅਹੁਦੇ ਦੇ ਮਾਮਲੇ 'ਚ ਫਸੇ ਹਨ। ਇਨ•ਾਂ ਵਿਧਾਇਕਾਂ ਨੂੰ ਵੱਖ ਵੱਖ ਹਸਪਤਾਲਾਂ 'ਚ ਰੋਗੀ ਕਲਿਆਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਦੇ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਏ ਜਾਣ ਮਗਰੋਂ ਲਾਭ ਦੇ ਅਹੁਦੇ ਦੀ ਵਰਤੋਂ ਕਰਨ ਦਾ ਮਾਮਲਾ ਚੱਲ ਰਿਹਾ ਹੈ। ਹੁਣ ਇਹ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਹਾਲਾਂਕਿ ਇਨ•ਾਂ 27 ਵਿਧਾਇਕਾਂ 'ਚ ਸੰਸਦੀ ਸਕੱਤਰ ਮਾਮਲੇ 'ਚ ਫਸੇ ਕੁੱਝ ਵਿਧਾਇਕ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਵਿਭੋਰ ਆਨੰਦ ਨਾਂਅ ਲਾਅ ਦੇ ਵਿਦਿਆਰਥੀ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਆਪਣੇ ਇਲਾਕੇ ਦੇ ਵੱਖ ਵੱਖ ਸਰਕਾਰੀ ਹਸਪਤਾਲਾਂ 'ਚ 27 ਵਿਧਾਇਕ ਰੋਗੀ ਕਲਿਆਣਾ ਕਮੇਟੀ ਦੇ ਪ੍ਰਧਾਨ ਬਣਾਏ ਗਏ। ਜਦੋਂਕਿ ਕੇਂਦਰ ਸਰਕਾਰ ਦੀ 2015 ਦੀਆਂ ਹਦਾਇਤਾਂ ਦੇ ਹਿਸਾਬ ਨਾਲ ਸਿਰਫ ਸਿਹਤ ਮੰਤਰੀ, ਖੇਤਰੀ ਸੰਸਦ, ਜ਼ਿਲ•ਾ ਪੰਚਾਇਤ ਪ੍ਰਧਾਨ ਜਾਂ ਫਿਰ ਜ਼ਿਲ•ਾ ਅਧਿਕਾਰੀ ਹੀ ਰੋਗੀ ਕਲਿਆਣ ਕਮੇਟੀ ਦੇ ਪ੍ਰਧਾਨ ਬਣ ਸਕਦੇ ਹਨ। ਖੇਤਰੀ ਵਿਧਾਇਕ ਸਿਰਫ ਇਸ ਕਮੇਟੀ ਦਾ ਮੈਂਬਰ ਹੀ ਬਣ ਸਕਦਾ ਹੈ ਜਾਂ ਨਾਮਜ਼ਦ ਕੀਤਾ ਜਾ ਸਕਦਾ ਹੈ। ਸਾਰੇ 27 ਵਿਧਾਇਕਾਂ ਨੂੰ ਹਰ ਹਸਪਤਾਲ 'ਚ ਦਫਤਰ ਦੀ ਥਾਂ ਦਿੱਤੀ ਗਈ ਹੈ। ਕਈ ਅਧਿਕਾਰੀ ਇਸ 'ਤੇ ਆਪਣਾ ਵਿਰੋਧ ਵੀ ਜਤਾਅ ਚੁਕੇ ਹਨ।