ਦੇਹਰਾਦੂਨ, 14 ਅਕਤੂਬਰ, 2016 : ਇੱਕ ਟੀ.ਵੀ ਚੈਨਲ ਦੇ ਚੋਣ ਸਰਵੇਖਣ ਮੁਤਾਬਕ ਉੱਤਰਾਖੰਡ, ਗੋਆ ਅਤੇ ਮਨੀਪੁਰ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਸਰਕਾਰ ਬਣੇਗੀ। ਜੇਕਰ ਉੱਤਰਾਖੰਡ 'ਚ ਅੱਜ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਨੂੰ ਕੁੱਲ 70 ਸੀਟਾਂ 'ਚੋਂ 38 ਤੋਂ 43 ਸੀਟਾਂ ਮਿਲਣਗੀਆਂ ਜਦਕਿ ਕਾਂਗਰਸ ਨੂੰ 26 ਤੋਂ 31 ਅਤੇ ਹੋਰਾਂ ਨੂੰ 1 ਤੋਂ 4 ਸੀਟਾਂ ਮਿਲਣਗੀਆਂ। ਇਸੇ ਤਰਾਂ 40 ਮੈਂਬਰੀ ਗੋਆ ਵਿਧਾਨ ਸਭਾ 'ਚ ਭਾਜਪਾ ਨੂੰ 17 ਤੋਂ 21, ਕਾਂਗਰਸ ਨੂੰ 13 ਤੋਂ 17 ਅਤੇ ਆਮ ਆਮ ਆਦਮੀ ਪਾਰਟੀ ਨੂੰ 1 ਤੋਂ 3 ਸੀਟਾਂ ਮਿਲਣਗੀਆਂ। ਇਸ ਤੋਂ ਇਲਾਵਾ ਮਨੀਪੁਰ ਦੀਆਂ 60 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੂੰ 31 ਤੋਂ 35, ਕਾਂਗਰਸ ਨੂੰ 19 ਤੋਂ 24 ਅਤੇ ਹੋਰਾਂ ਨੂੰ 2 ਤੋਂ 4 ਸੀਟਾਂ ਮਿਲਣਗੀਆਂ।