ਨਵੀਂ ਦਿੱਲੀ, 10 ਦਸੰਬਰ 2020 - ਅੱਜ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਮੰਤਰੀ ਨਰੇਂਦਰ ਤੋਮਰ ਅਤੇ ਪਿਊਸ਼ ਗੋਇਲ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਫੇਰ ਤੋਂ ਆਪਣਾ ਸਟੈਂਡ ਕਾਨੂੰਨ ਰੱਦ ਨਾ ਕਰਨ 'ਤੇ ਸਪਸ਼ਟ ਕੀਤਾ। ਇਸ ਕਾਨਫਰੰਸ ਤੋਂ ਬਾਅਦ ਕਿਸਾਨਾਂ ਦੁਆਰਾ ਸਿੰਘੂ ਬਾਰਡਰ 'ਤੇ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ 'ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰੀ ਮੰਤਰੀ ਦੀ ਟਰੇਡ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਬਣਾਏ ਖੇਤੀ ਕਾਨੂੰਨਾਂ 'ਤੇ ਸਵਾਲ ਚੱਕਦਿਆਂ ਕਿਹਾ ਕਿ ਸਰਕਾਰ ਅੱਜ ਖੁਦ ਮੰਨ ਗਈ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਲਈ ਟਰੇਡ ਕਰਨ ਲਈ ਬਣਾਏ ਗਏ ਨੇ।
ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਕਿਸੇ ਸੂਬੇ ਦੇ ਖੇਤੀ ਮਾਡਲ ਜਾਂ ਖੇਤੀ ਕਾਨੂੰਨਾਂ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇੱਕ ਪਾਸੇ ਮੰਨ ਰਹੀ ਹੈ ਕਿ ਇਹ ਕਾਨੂੰਨ ਟਰੇਡ ਲਈ ਚੰਗੇ ਨੇ ਤੇ ਇੱਕ ਪਾਸੇ ਕਹਿ ਰਹੀ ਹੈ ਕਿ ਕਿਸਾਨਾਂ ਦੇ ਲਈ ਚੰਗੇ ਨੇ, ਜੋ ਕਿ ਅਸਲ 'ਚ ਕਿਸਾਨਾਂ ਲਈ ਮਾਰੂ ਨੇ।
">http://