ਮਨਿੰਦਰਜੀਤ ਸਿੱਧੂ
- ਸਿੰਘੂ ਬਾਰਡਰ ਉੱਪਰ ਲੱਗਿਆ ਜਾਮ ਹਰ ਹੋਜ ਕਈ ਕਿਲੋਮੀਟਰ ਲੰਬਾ ਹੋ ਰਿਹਾ ਹੈ
ਸਿੰਘੂ ਬਾਰਡਰ, 4 ਦਸੰਬਰ 2020 - ਪੰਜਾਬ ਦੇ ਕਿਸਾਨਾਂ ਵੱਲੋਂ ਸੱਤ ਅੱਠ ਦਿਨ ਪਹਿਲਾਂ ਜਦੋਂ ਕੂਚ ਕੀਤਾ ਗਿਆ ਸੀ ਤਾਂ ਹਜ਼ਾਰਾਂ ਟਰੈਕਟਰਾਂ ਉੱਪਰ ਸਵਾਰ ਪੰਜਾਬ ਦੇ ਲੱਖਾਂ ਨੌਜਵਾਨਾਂ, ਬਜ਼ੁਰਗ, ਮਾਤਾਵਾਂ ਹਰਿਆਣੇ ਦੀ ਖੱਟਰ ਸਰਕਾਰ ਦੁਆਰਾ ਲਾਈਆਂ ਰੋਕਾਂ, ਪੁਲਿਸ ਦੇ ਡੰਡਿਆਂ ਅਤੇ ਜਲਤੋਪਾਂ ਨੂੰ ਮਿੱਧਦੇ ਹੋਏ ਹਰਿਆਣੇ ਪਹੁੰਚੇ ਸਨ ਤਾਂ ਸਰਕਾਰਾਂ ਦੇ ਮਨ ਵਿੱਚ ਸ਼ਾਇਦ ਇਹ ਗੱਲ ਸੀ ਕਿ ਇਹ ਥੋੜ੍ਹੇ ਦਿਨਾਂ ਵਿੱਚ ਅੱਕ ਥੱਕ ਕੇ ਵਾਪਸ ਚਲੇ ਜਾਣਗੇ। ਪਰ ਇਸ ਕਿਸਾਨੀ ਅੰਦੋਲਨ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਪੰਜਾਬ, ਹਰਿਆਣਾ, ਰਾਜਥਾਨ, ਮਹਾਂਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚੋਂ ਹਰ ਰੋਜ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਅੱਪੜ ਕੇ ਅੰਦੋਲਨ ਨੂੰ ਵੱਡਾ ਕਰ ਰਹੇ ਹਨ। ਜੇਕਰ ਸਿੰਘੂ ਬਾਰਡਰ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਹਰ ਰੋਜ ਆਉਂਦੇ ਨਵੇਂ ਕਾਫਲਿਆਂ ਨਾਲ ਇਹ ਹਰ ਰੋਜ ਕਈ ਕਿਲੋਮੀਟਰ ਲੰਬਾ ਹੋ ਜਾਂਦਾ ਹੈ। ਸਰਕਾਰਾਂ ਦੁਆਰਾ ਚੱਲੀ ਜਾ ਰਹੀ ਅਕਾਉਣ ਅਤੇ ਥਕਾਉਣ ਦੀ ਨੀਤੀ ਉਸਦੇ ਆਪਣੇ ਹੀ ਉਲਟ ਪੈ ਰਹੀ ਹੈ।