← ਪਿਛੇ ਪਰਤੋ
ਰਵੀ ਜੱਖੂ
ਸਿੰਘੂ ਬਾਰਡਰ, 18 ਦਸੰਬਰ 2020 - - ਇੱਕ ਦਿਨ ਟਿਕਰੀ ਬਾਰਡਰ ਤੇ ਅਤੇ ਇੱਕ ਦਿਨ ਸਿੰਗੂ ਬਾਰਡਰ ਤੇ ਕਰਣਗੇ ਪ੍ਰੈਸ ਕਾਨਫਰੰਸ- ਸਵਰਨ ਸਿੰਘ ਪੰਧੇਰ - 8 ਜੂਨ ਨੂੰ ਪਹਿਲਾ ਧਰਨਾ ਲੱਗਾ ਸੀ - ਇਸ ਅੰਦੋਲਨ ਲੰਮਾ ਚੱਲ ਸਕਦਾ ਹੈ ਪਰ ਅਸੀਂ ਅੰਤ ਤੱਕ ਲੜਾਂਗੇ - ਗੱਲ-ਬਾਤ ਤੋਂ ਕਦੇ ਵੀ ਨਾਂਹ ਨਹੀਂ ਕੀਤੀ - ਕਿਸਾਨ ਜਥੇਬੰਦੀਆਂ 'ਚ ਚੰਗਾ ਤਾਲਮੇਲ ਰਿਹਾ - ਜਦੋਂ ਤੱਕ ਸਰਕਾਰ ਬਿੱਲ ਰੱਦ ਨਹੀਂ ਕਰਦੀ ਅੰਦੋਲਨ ਜਾਰੀ ਰਹੇਗਾ - ਸਰਕਾਰ ਨੇ ਸਵੀਕਾਰ ਕੀਤਾ ਕਿ ਬਿੱਲਾਂ ਵਿੱਚ ਕੁਝ ਤਾਂ ਗਲਤ ਹੈ -ਸਰਕਾਰ ਨੇ ਕੁਝ ਆਪਣੀਆਂ ਜੱਥੇਬਦੀਆ ਬਣਾਈਆਂ ਜੋ ਇਸ ਬਿੱਲ ਦੇ ਹੱਕ ਵਿੱਚ ਹਨ - ਸਾਰਾ ਪੰਜਾਬ ਅਤੇ ਹਰਿਆਣਾ ਇਸ ਬਿੱਲ ਦੇ ਖ਼ਿਲਾਫ਼ ਹੈ - ਸਰਕਾਰ ਐਸ ਵਾਈ ਐਲ ਦਾ ਸਿਆਸਤੀ ਪੱਤਾ ਖੇਡ ਰਹੀ ਹੈ ਕਿਸਾਨਾਂ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ - ਸਰਕਾਰ ਗਲਤ ਢੰਗ ਅਪਣਾ ਰਹੀ ਹੈ - ਟਿਕਰੀ ਬਾਰਡਰ ਤੇ ਸ਼ਰਾਬ ਦੀ ਗੱਡੀ ਵੀ ਭੇਜੀ ਗਈ, ਪਰ ਕਿਸਾਨਾਂ ਨੇ ਸਬ ਕੁਝ ਫੇਲ ਕਰ ਦਿੱਤਾ - ਦੇਸ਼ ਦੇ ਹਰ ਸੂਬੇ ਦੇ ਲੋਕਾਂ ਆ ਰਹੇ ਹਨ - ਜੋ ਸੂਬੇ ਦੂਰ ਹਨ ਉਹ ਆਪਣੇ ਸਬਿਆਂ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ - ਕਿਸਾਨਾ ਦਾ ਅੰਦੋਲਨ ਸ਼ਾਂਤੀਪੂਰਨ ਹੈ - ਸੰਘਰਸ਼ੀ ਮੋਰਚੇ ਨੂੰ ਹੋਰ ਵੱਡਾ ਕੀਤਾ ਜਾਵੇਗਾ
Total Responses : 265