← ਪਿਛੇ ਪਰਤੋ
ਰਵੀ ਜੱਖੂ
ਸਿੰਘੂ ਬਾਰਡਰ, 27 ਦਸੰਬਰ 2020 - ਦਿੱਲੀ ਦੇ ਸਿੰਘੂ ਬਾਰਡਰ ‘ਤੇ ਸੰਘਰਸ਼ੀ ਪਹਿਰਾ ਲਈ ਬੈਠੇ ਕਿਸਾਨਾ ਦੇ ਲਈ ਖਾਲਸਾ ਏਡ ਵੱਲੋਂ ਅੱਜ ਕਿਸਾਨ ਮਾਲ ਵੀ ਖੋਲ੍ਹ ਦਿੱਤਾ ਗਿਆ। ਜਿਸ ਵਿੱਚ ਸੰਘਰਸ਼ੀ ਘੋਲ ਵਿੱਚ ਡੱਟੇ ਕਿਸਾਨਾ ਲਈ ਜ਼ਰੂਰਤ ਦੀਆਂ 27 ਤਰ੍ਹਾ ਦੀਆ ਚੀਜ਼ਾਂ ਇਸ ਸਮੇਂ ਮੌਜੂਦ ਹਨ। ਸਮਾਨ ਦੀ ਸਪਲਾਈ ਹਰ ਲੋੜਵੰਦ ਕਿਸਾਨ ਤੱਕ ਪਹੁੰਚ ਸਕੇ ਇਸ ਲਈ ਵੀ ਵਿਸ਼ੇਸ਼ ਇੰਤਜਾਮ ਕੀਤੇ ਗਏ ਹਨ। ਸੰਘਰਸ਼ ਵਿੱਚ ਸ਼ਾਮਿਲ ਟ੍ਰਾਲੀ ਵਿੱਚ ਖਾਲਸਾ ਏਡ ਦੇ ਵਲੰਟੀਅਰ ਕੋਪਨ ਦਿੰਦੇ ਹਨ ਜਿਸ ਤੇ ਸਮਾਨ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸੇ ਤਰ੍ਹਾ ਦਾ ਮਾਲ ਖਾਲਸਾ ਰੇਡ ਵੱਲੋਂ ਪਹਿਲਾ ਟਿਕਰੀ ਬਾਰਡ ‘ਤੇ ਖੋਲ੍ਹਿਆ ਗਿਆ ਸੀ ਅਤੇ ਹੁਣ ਸਿੰਘੂ ਬਾਰਡਰ ‘ਤੇ ਵੀ ਖੋਲ੍ਹ ਦਿੱਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ।
Total Responses : 265