ਨਵੀਂ ਦਿੱਲੀ, 15 ਦਸੰਬਰ 2020 - ਜੈਜ਼ੀ ਬੀ ਵੱਲੋਂ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਸੜਕ 'ਤੇ ਇੱਕ ਕੰਟੇਨਰ ਰੱਖਿਆ ਜਾ ਰਿਹਾ ਹੈ, ਅਤੇ ਜੈਜ਼ੀ ਬੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ, "ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ"
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ 'ਤੇ ਇਕੱਤਰ ਹੋ ਰਹੇ ਹਨ, ਕਿਸਾਨਾਂ ਦੇ ਵਧਦੇ ਹੋਏ ਇਕੱਠ ਨੂੰ ਦੇਖਦੇ ਹੋਏ ਪੁਲਿਸ ਵੀ ਸਖਤ ਪ੍ਰਬੰਧ ਕਰ ਰਹੀ ਹੈ, ਪੁਲਿਸ ਕਿਸਾਨਾਂ ਨੂੰ ਰੋਕਣ ਲਈ ਸਖਤ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਇਸੇ ਲੜੀ ਤਹਿਤ ਹੁਣ ਪੁਲਿਸ ਵੱਲੋਂ ਸੜਕ 'ਤੇ ਕੰਟੇਨਰ ਲਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ।
ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/jazzyb/status/1338723206601969664?s=11