← ਪਿਛੇ ਪਰਤੋ
ਰਵੀ ਜੱਖੂ
ਨਵੀਂ ਦਿੱਲੀ, 16 ਦਸੰਬਰ 2020 - ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨੂੰ ਭੇਜੀ ਗਈ ਪ੍ਰਪੋਜ਼ਲ ਬਾਰੇ ਚਿੱਠੀ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਦਾ ਦੌਰ ਬੰਦ ਹੋ ਗਿਆ ਹੈ। ਲੰਘੇ ਮੰਗਲਵਾਰ ਨੂੰ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਨ੍ਹਾਂ ਨੂੰ ਕੇਂਦਰ ਨੂੰ ਲਿਖਤੀ ਜਵਾਬ ਬਾਰੇ ਸਵਾਲ ਹੋਇਆ ਤਾਂ ਕਿਸਾਨ ਆਗੂਆਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਹੀ ਆਪਣੀ ਮਨਸ਼ਾ ਸਰਕਾਰ ਨੂੰ ਵਰਬਲੀ ਦੱਸ ਦਿੱਤੀ ਸੀ ਤੇ ਜਿਸ ਕਾਰਨ ਉਨ੍ਹਾਂ ਵੱਲੋਂ ਕੇਂਦਰ ਨੂੰ ਕੋਈ ਜਵਾਬ ਨਹੀਂ ਭੇਜਿਆ ਗਿਆ ਸੀ। ਤੇ ਹੁਣ ਕਿਸਾਨਾਂ ਨੇ ਆਪਣੇ ਸਟੈਂਡ 'ਤੇ ਕਾਇਮ ਰਹਿੰਦਿਆਂ ਕੇਂਦਰ ਨੂੰ ਚਿੱਠੀ ਲਿਖੀ ਹੈ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਜਵਾਬ ਲਿਖਿਆ ਹੈ। ਹੇਠਾਂ ਪੜ੍ਹੋ ਕਿਸਾਨਾਂ ਵੱਲੋਂ ਕੇਂਦਰ ਨੂੰ ਭੇਜੀ ਜਾਣ ਵਾਲੀ ਚਿੱਠੀ ਦੀ ਸਾਫਟ ਕਾਪੀ।
Total Responses : 265