ਇੰਦਰਜੀਤ ਸਿੰਘ
ਫਾਜ਼ਿਲਕਾ, 16 ਦਸੰਬਰ 2020 - ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਵਿੱਚ ਅੱਜ 21 ਦਿਨਾਂ ਤੋਂ ਧਰਨਾ ਪਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਬੈਠੇ ਕਿਸਾਨਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ, ਉਥੇ ਹੀ ਜਿਲਾ ਫਾਜ਼ਿਲਕਾ ਦੇ ਪਿੰਡ ਪੰਜਾਵਾ ਮਾਡਲ ਵਿੱਚ ਵੀ ਕਿਸਾਨ ਸੰਗਠਨ ਖੇਤੀ ਕਨੂੰਨ ਰੱਦ ਕਰਵਾਉਣ ਦੀ ਮੰਗ ਉੱਤੇ ਡਟੇ ਹੋਏ ਹਨ ਜਿਸਦੇ ਚਲਦੇਆ ਅੱਜ ਕਿਸਾਨਾਂ ਨੇ ਜੀਓ ਦੇ ਟਾਵਰ ਉੱਤੇ ਆਪਣਾ ਝੰਡਾ ਲਹਰਾਉਂਦੇ ਹੋਏ ਕਿਹਾ ਹੈ ਕਿ ਜਲਦ ਹੀ ਜਿਓ ਦੇ ਸਿਮ ਅਤੇ ਜਿਓ ਦੇ ਟਾਵਰ ਬੰਦ ਕਰਵਾਏ ਜਾਣਗੇ।
ਝੰਡਾ ਲਹਿਰਾਉਣ ਵਾਲੇ ਕਿਸਾਨ ਗੁਣਵੰਤ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਜਿਓ ਦੇ ਟਾਵਰ ਉੱਤੇ ਆਪਣੇ ਕਿਸਾਨਾਂ ਦਾ ਝੰਡਾ ਫਹਿਰਾਇਆ ਹੈ ਅਤੇ ਕੇਂਦਰ ਸਰਕਾਰ ਵਲੋਂ ਸਾਡੀ ਇਹੀ ਮੰਗ ਹੈ ਕਿ ਖੇਤੀ ਕਨੂੰਨ ਰੱਦ ਕੀਤੇ ਜਾਣ।