ਜਮਹੂਰੀ ਅਧਿਕਾਰ ਸਭਾ ਵੱਲੋਂ ਸੰਤ ਰਾਮ ਸਿੰਘ ਦੀ ਆਤਮ ਹੱਤਿਆ ਨੂੰ ਸਰਕਾਰ ਵਿਰੁੱਧ ਰੋਸ ਵਿਚ ਬਦਲਣ ਦਾ ਸੱਦਾ, ਦਿੱਤਾ ਇਹ ਹੋਕਾ
ਲੁਧਿਆਣਾ, 17 ਦਸੰਬਰ, 2020 : ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਲੋਕਾਂ ਨੂੰ ਸੱਦਾ ਦਿੰਤਾ ਹੈ ਕਿ ਸੰਤ ਰਾਮ ਸਿੰਘ ਜੀ ਵੱਲੋਂ ਕਿਸਾਨ ਮੋਰਚੇ ਲਈ ਆਤਮ ਤਿਆਗ ਕਰਨ ਦੇ ਮਾਮਲੇ ਨੂੰ ਸਰਕਾਰ ਦੀ ਕਾਰਗੁਜ਼ਾਰੀ ਵਿਚ ਰੋਸ ਵਿਚ ਬਦਲਿਆ ਜਾਵੇ ਅਤੇ ਇਸ ਵਾਸਤੇ ਵੀਰਵਾਰ ਤੋਂ ਹੀ ਤਖਤੀਆਂ ਤੇ ਲਿਖਕੇ ਜਾਂ ਕਾਲੇ ਝੰਡੇ ਲੈ ਕੇ, ਕਾਲੀਆਂ ਪੱਟੀਆਂ ਬੰਨ ਕੇ ਜਾਂ ਘਰਾਂ ਉਪਰ ਕਾਲੇ ਝੰਡੇ ਲਾਕੇ ਹਰ ਸੰਭਵ ਢੰਗ ਨਾਲ ਸਮੂਹਿਕ ਜਾ ਵਿਅਕਤੀਗਤ ਰੋਸ ਪ੍ਗਟਾਇਆ ਜਾਵੇ।
ਸਭਾ ਦੇ ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ ਅਤੇ ਜਨਰਲ ਸਕੱਤਰ ਪੋ੍ ਜਗਮੋਹਨ ਸਿੰਘ ਜਨਰਲ ਸਕੱਤਰ ਨੇ ਇਕ ਬਿਆਨ ਵਿਚ ਕਿਹਾ ਕਿ ਦੁਖਦਾਈ ਖਬਰ ਨੁੰ ਸਰਕਾਰੀ ਕਾਰਗੁਜਾਰੀ ਉਤੇ ਰੋਸ ਵਿੱਚ ਬਦਲੋ
ਸ਼ੰਤ ਰਾਮ ਸਿੰਘ ਦਾ ਕਿਸਾਨ ਮੋਰਚੇ ਲਈ ਆਤਮ ਤਿਆਗ ਕਿਸਾਨ ਮੋਰਚੇ ( ਸਿੰਘੂ ਬਾਰਡਰ) ਉੱਤੇ ਸੰਤ ਰਾਮ ਸਿੰਘ ਜੀ ਨਾਨਕਸਰ ਵਾਲਿਆਂ ਨੇ ਖੁਦ ਨੂੰ ਗੋਲੀ ਮਾਰਕੇ ਆਤਮ ਤਿਆਗ ਕਰ ਲਿਆ , ਉਨ੍ਹਾਂ ਆਪਣੇ ਨੋਟ ਵਿਚ ਲਿਖਿਆ ਹੈ, "ਕਿ ਮੈਥੋਂ ਕਿਸਾਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ । ਹਾਕਮ ਜੁਲਮ ਕਰ ਰਿਹਾ ਹੈ। ਜੇ ਜੁਲਮ ਕਰਨਾ ਪਾਪ ਹੈ ਤਾਂ ਜੁਲਮ ਸਹਿਣਾ ਵੀ ਪਾਪ ਹੈ। ਅਤੇ ਜੁਲਮ ਵਿਰੁੱਧ ਰੋਸ ਪ੍ਗਟਾਉਣ ਲਈ ਮੈਂ ਆਪਣੀ ਆਹੂਤੀ ਦਿੰਦਾ ਹਾਂ। ਮੈਥੋਂ ਬਰਦਾਸ਼ਤ ਨਹੀਂ ਹੋ ਰਿਹਾ।"
ਉਹਨਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਦਾ ਨੋਟਿਸ ਲੈਂਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਸਭ ਇਨਸਾਫ਼ ਪਸੰਦ ਲੋਕਾਂ ਅਤੇ ਜਥੇਬੰਦੀਆਂ ਨੂੰ ਸੱਦਾ ਦਿੰਦੀ ਹੈ ਉਹ ਕੱਲ ਤੋਂ ਹੀ ਤਖਤੀਆਂ ਤੇ ਲਿਖਕੇ ਜਾਂ ਕਾਲੇ ਝੰਡੇ ਲੈ ਕੇ, ਕਾਲੀਆਂ ਪੱਟੀਆਂ ਬੰਨ ਕੇ ਜਾਂ ਘਰਾਂ ਉਪਰ ਕਾਲੇ ਝੰਡੇ ਲਾਕੇ ਹਰ ਸੰਭਵ ਢੰਗ ਨਾਲ ਸਮੂਹਿਕ ਜਾ ਵਿਅਕਤੀਗਤ ਰੋਸ ਪ੍ਗਟਾਇਆ ਜਾਵੇ।