ਮਾਨਸਾ 18 ਦਸੰਬਰ 2020 - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨ ਖਿਲਾਫ ਸੂਰਜ ਕੁਮਾਰ ਛਾਬੜਾ ਸੂਬਾ ਆਗੂ ਦੇ ਘਰ ਅੱਗੇ ਲਗਾਤਾਰ 42ਵੇਂ ਦਿਨ ਧਰਨਾ ਜਾਰੀ ਰਿਹਾ। ਨੌਜਵਾਨ ਕਿਸਾਨ ਆਗੂ ਕਾਲਾ ਸਿੰਘ ਜਵਾਹਰਕੇ ਨੇ ਦੱਸਿਆ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸਾਡਾ ਇਹ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕੇਵਲ ਕਾਰਪੋਰੇਟ ਘਰਾਣਿਆਂ ਦੇ ਅੰਨੇ ਮੁਨਾਫਿਆਂ ਨੂੰ ਵਧਾਉਣ ਲਈ ਕਿਸਾਨਾਂ. ਮਜ਼ਦੂਰਾਂ, ਮੁਲਾਜਮਾਂ, ਵਿਦਿਆਰਥੀਆਂ ਅਤੇ ਵਪਾਰੀਆਂ ਦੀ ਬਲੀ ਦੇਣ ਲੱਗੀ ਹੈ, ਜਿਸ ਦਾ ਪੂਰੇ ਦੇਸ਼ ਭਰ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਇਸ ਮੌਕੇ ਜਸਦੇਵ ਸਿੰਘ ਰੱਲਾ, ਹਰਚਰਨ ਸਿੰਘ ਜਵਾਹਰਕੇ, ਧੂੜਾ ਸਿੰਘ ਮੱਤੀ, ਮਨਜੀਤ ਕੌਰ ਰੱਲਾ, ਜਰਨੈਲ ਕੌਰ ਰੱਲਾ ਹਾਜ਼ਰ ਸਨ।