ਅੰਮ੍ਰਿਤਸਰ, 20 ਦਸੰਬਰ 2020 - ਨਵਜੋਤ ਸਿੰਘ ਸਿੱਧੂ ਇੱਕ ਪਿੰਡ 'ਚ ਪਹੁੰਚੇ ਜਿੱਥੇ ਸੱਥ 'ਚ ਬੈਠੇ ਲੋਕਾਂ ਨਾਲ ਉਨ੍ਹਾਂ ਨੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਗੱਲਬਾਤ ਕੀਤੀ, ਉਨ੍ਹਾਂ ਕਿਹਾ ਕਿ ਇਹ ਅੰਦੋਲਨ ਇੱਕ ਲੋਕ ਲਹਿਰ ਬਣ ਚੁੱਕਾ ਹੈ ਜੋ ਕਿ ਕੁੱਝ ਲੋਕਾਂ ਤੱਕ ਸੀਮਿਤ ਨਹੀਂ ਰਿਹਾ ਸਗੋਂ ਸਾਰੇ ਹੀ ਵਰਗਾਂ ਦੇ ਲੋਕ ਇਸ ਨੂੰ ਹਮਾਇਤ ਕਰ ਰਹੇ ਹਨ। ਖਾਸ ਕਰਕੇ 90% ਭਾਰਤੀ (ਕਿਰਤੀ, ਛੋਟੇ ਵਪਾਰੀ, ਦੁਕਾਨਦਾਰ ਅਤੇ ਖਪਤਕਾਰ) ਦੇ ਲੋਕਤੰਤਰੀ ਅਧਿਕਾਰਾਂ ਦੀ ਰਾਖੀ ਲਈ ਲੜ ਰਹੇ ਹਨ ਅਤੇ ਕਿਸਾਨ ਸਮਾਜਿਕ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਇਸ ਅੰਦੋਲਨ ਦੀ ਸਫਲਤਾ ਸਾਡੇ ਲੋਕਤੰਤਰ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪ੍ਰਮੁੱਖ ਲਹਿਰ ਦਾ ਰਾਜਨੀਤੀਕਰਣ, ਭਾਰਤ ਦੇ ਲੋਕਾਂ ਲਈ ਵਿਗਾੜ ਪੈਦਾ ਕਰਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/sherryontopp/status/1340590280387534851