ਅਸ਼ੋਕ ਵਰਮਾ
ਮਾਨਸਾ, 20 ਦਸੰਬਰ 2020: ਦਿੱਲੀ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਉਪਰ ਲਾਏ ਗਏ ਇਲਜ਼ਾਮਾਂ ਦਾ ਖੰਡਨ ਕਰਦਿਆਂ ਅੱਜ ਤਰਕਸ਼ੀਲ ਸੁਸਾਇਟੀ ਇਕਾਈ ਮਾਨਸਾ ਵੱਲੋਂ ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ, ਅਸੀਂ ਆਪਣੇ ਹੱਕ ਮੰਗਦੇ ਹਾਂ ਦੇ ਮਾਟੋ ਹੱਥਾਂ ਵਿੱਚ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਆਗੂਆਂ ਕਿਹਾ ਕਿ ਸੰਵਿਧਾਨਕ ਧਾਰਾ ਦੀ ਵਰਤੋਂ ਕਰਦਿਆਂ ਕਾਲੇ ਕਾਨੂੰਨਾਂ ਖਿਲਾਫ਼ ਜਾਤ-ਪਾਤ, ਮਜ਼ਹਬ, ਪਾਰਟੀਬਾਜ਼ੀ ਤੋਂ ਉੱਪਰ ਉੱਠ ਜਨਤਾ ਵੱਲੋਂ ਸਾਂਝੀਆਂ ਮੰਗਾਂ ਮੰਨਵਾਉਣ ਲਈ ਰਾਜਧਾਨੀ ਦਿੱਲੀ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸਨੂੰ ਕੇਂਦਰ ਸਰਕਾਰ ਤੇ ਗੋਦੀ ਮੀਡੀਏ ਵੱਲੋਂ ਅੱਤਵਾਦੀ, ਵੱਖਵਾਦੀ ਜਾਂ ਦੇਸ ਧ੍ਰੋਹੀ ਅੈਲਾਨ ਦੇਣਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦਿੱਲੀ ਅੰਦੋਲਨ ਕਿਸੇ ਇੱਕ ਫਿਰਕੇ ਨਾਲ ਸਬੰਧਤ ਨਹੀਂ ਹੈ।ਖੇਤੀ ਕਾਨੂੰਨ ਹਰ ਵਰਗ ਨੂੰ ਪ੍ਰਭਾਵਿਤ ਕਰਨਗੇ ਤੇ ਕਾਨੂੰਨ ਵਾਪਸੀ ਤੱਕ ਕਾਰਪੋਰੇਟ ਪ੍ਰਸਤ ਸਰਕਾਰ ਖਿਲਾਫ਼ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਦਿੱਲੀ ਸੰਘਰਸ ਦੌਰਾਨ ਸ਼ਹੀਦ ਹੋਏ ਵਰਕਰਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।
ਇਸ ਸਮੇਂ ਇਕਾਈ ਮੁਖੀ ਗੁਰਦੀਪ ਸਿੰਘ ਸਿੱਧੂ,ਸੱਭਿਆਚਾਰ ਵਿਭਾਗ ਦੇ ਮੁਖੀ ਮਾ.ਲੱਖਾ ਸਿੰਘ ਸਹਾਰਨਾ,ਵਿੱਤ ਵਿਭਾਗ ਮੁਖੀ ਮਹਿੰਦਰ ਪਾਲ, ਮੀਡੀਆ ਵਿਭਾਗ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਇਕਾਈ ਮੈਂਬਰ ਹਰਬੰਸ ਸਿੰਘ ਢਿੱਲੋਂ, ਮਾਸਟਰ ਹਰਗਿਆਨ ਸਿੰਘ,ਬਲਕਾਰ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ ਹਾਜਿਰ ਸਨ।