ਭਰੋਸੇ ਯੋਗ ਸੂਤਰ
ਦੱਸਦੇ ਨੇ
ਰੱਤ ਨਾਲ ਲਿਖੀ ਚਿੱਠੀ ਦਾ
ਦਿੱਲੀਓਂ ਜਵਾਬ ਆ ਗਿਆ ਹੈ।
ਲਿਖ ਭੇਜਿਆ ਹੈ।
ਜਵਾਨਾ!
ਕਾਲੀ ਸਿਆਹੀ ਨਾਲ ਅੰਗਰੇਜ਼ੀ 'ਚ
ਦੋਬਾਰਾ ਲਿਖ ਕੇ ਚਿੱਠੀ ਭੇਜ
ਸਾਡਾ ਸਕੈਨਰ
ਪੰਜਾਬੀ ਵਿੱਚ
ਰੱਤ ਨਾਲ ਲਿਖੀ ਇਬਾਰਤ
ਨਹੀਂ ਪੜ੍ਹਦਾ ।
- ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
- gurbhajansinghgill@gmail.com
- 9872631199