ਰਵੀ ਜੱਖੂ
ਨਵੀਂ ਦਿੱਲੀ, 23 ਦਸੰਬਰ 2020 - ਕੇਂਦਰ ਸਰਕਾਰ ਵੱਲੋ ਆਏ ਕਿਸੇ ਵੀ ਸੱਦਾ-ਪੱਤਰ ਦਾ ਜਵਾਬ ਦੇਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਛੇ ਆਗੂ ਨਿਯੁਕਤ ਕੀਤੇ ਗਏ ਜਿਨ੍ਹਾਂ ਵਿੱਚੋ ਬਲਵੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ, ਡਾ.ਦਰਸ਼ਨ ਪਾਲ, ਪ੍ਰੇਮ ਸਿੰਘ ਭੰਗੂ, ਕੁਲਵੰਤ ਸਿੰਘ ਸੰਧੂ, ਰਜਿੰਦਰ ਸਿੰਘ, ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਕਿ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਲਿਖਤ ਜਵਾਬ ਸਮੇਂ ਸਿਰ ਨਹੀਂ ਭੇਜਦੇ ਜਿਸਦੇ ਚੱਲਦਿਆਂ ਜਥੇਬੰਦੀਆਂ ਵੱਲੋਂ ਇਹ ਛੇ ਆਗੂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਚਿੱਠੀ-ਪੱਤਰ ਦਾ ਜਵਾਬ ਦੇਣਗੇ ਪਰ ਸਲਾਹ-ਮੁਸੱਵਰਾਂ ਸਾਰੀਆਂ ਜਥੇਬੰਦੀਆਂ ਨਾਲ ਕੀਤਾ ਜਾਵੇਗਾ।