ਮਨਪ੍ਰੀਤ ਸਿੰਘ ਜੱਸੀ
- ਕਿਸਾਨ ਸਾਡੇ ਦੇਸ਼ ਦਾ ਸਰਮਾਇਆ ਹਨ: ਮੇਅਰ ਰਿੰਟੂ
- ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕੌਂਸਲਰਾਂ ਵੱਲੋਂ ‘ਕਿਸਾਨ ਦਿਵਸ’ ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਕੀਤੀ ਭੁੱਖ ਹੜਤਾਲ
ਅੰਮ੍ਰਿਤਸਰ, 23 ਦਸੰਬਰ 2020 - ਅੱਜ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਸਾਰੇ ਕਾਂਗਰਸੀ ਕੌਂਸਲਰਾਂ ਨੇ ‘ਕਿਸਾਨ ਦਿਵਸ’ ਮੌਕੇ ਕੰਪਨੀ ਬਾਗ ਵਿਖੇ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਭੁੱਖ ਹੜਤਾਲ ਕੀਤੀ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕੌਂਸਲਰਾਂ ਸਮੇਤ ਇਕ ਦਿਨ ਲਈ ਅੰਨ ਤੇ ਪਾਣੀ ਤਿਆਗ ਕੇ ਇਨ੍ਹਾਂ ਕਾਨੂੰਨਾਂ ਖਿਲਾਫ ਕਿਸਾਨ ਦਿਵਸ ਵਾਲੇ ਦਿਨ ਆਪਣਾ ਰੋਸ ਪ੍ਰਗਟਾਇਆ।
ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਧਰਨਾ ਦਿੰਦੇ ਸਮੇਂ ਕਿਸਾਨਾਂ ਦੀ ਪੁਰਜ਼ੋਰ ਮੰਗਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੁਆਰਾ ਬਣਾਏ ਗਏ ਤਿੰਨ ਕਾਨੂੰਨ ਨਾ ਸਿਰਫ ਕਿਸਾਨ ਵਿਰੋਧੀ ਹਨ, ਬਲਕਿ ਗੈਰ ਸੰਵਿਧਾਨਕ ਵੀ ਹਨ। ਰਿੰਟੂ ਨੇ ਦੱਸਿਆ ਕਿ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਆਦਿ ਸਥਾਨਾਂ ਤੋਂ ਹਜ਼ਾਰਾਂ ਕਿਸਾਨ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਹਨ ਅਤੇ ਕਾਂਗਰਸ ਪਾਰਟੀ ਹਰ ਸਮੇਂ ਉਨ੍ਹਾਂ ਕਿਸਾਨਾਂ ਨਾਲ ਖੜੀ ਹੈ।
ਮੇਅਰ ਰਿੰਟੂ ਨੇ ਭਾਜਪਾ ਦੀ ਸੂਬਾਈ ਲੀਡਰਸ਼ਿਪ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਹੜੇ ਆਗੂਆਂ ਨੇ ਆਪਣੀ ਸਾਰੀ ਸਿਆਸੀ ਜ਼ਿੰਦਗੀ ਵਿਚ ਕਦੇ ਇਕ ਵੀ ਚੋਣ ਨਹੀਂ ਜਿੱਤੀ, ਉਹ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਗੰੁਮਰਾਹ ਕਰ ਰਹੇ ਹਨ। ਰਿੰਟੂ ਨੇ ਕਿਹਾ ਕਿ ਉਹ ਖੁਦ ਇਕ ਕਿਸਾਨ ਪਰਿਵਾਰ ਤੋਂ ਹਨ ਤੇ ਇਸ ਕਾਨੂੰਨ ਤੋਂ ਪੀੜਤ ਹਰ ਕਿਸਾਨ ਦੇ ਦੁੱਖ ਦਰਦ ਨੂੰ ਸਮਝਦੇ ਹਨ ਪਰ ਭਾਜਪਾ ਦੇ ਜਿਹੜੇ ਆਗੂ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਬੋਲ ਰਹੇ ਹਨ ਨਾ ਤਾਂ ਉਨ੍ਹਾਂ ਵਿਚੋਂ ਕੋਈ ਕਿਸਾਨ ਹੈ ਤੇ ਨਾ ਹੀ ਉਨ੍ਹਾਂ ਨੂੰ ਖੇਤੀ ਬਾਰੇ ਕੋਈ ਸਮਝ ਹੈ। ਭਾਜਪਾ ਨੇਤਾਵਾਂ ਦੇ ਬਿਆਨਾਂ ਤੇ ਟਿੱਪਣੀ ਕਰਦਿਆਂ ਮੇਅਰ ਨੇ ਕਿਹਾ ਕਿ ਭਾਜਪਾ ਵਿਚ ਸਿਰਫ ਝੂਠ ਬੋਲਣ ਦੀ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਸਿਖਰ ਤੋਂ ਸ਼ੁਰੂ ਹੋ ਜਾਂਦੀ ਹੈ। ਮੇਅਰ ਰਿੰਟੂ ਨੇ ਕਿਹਾ ਕਿ ਇਹ ਨਵੇਂ ਕਾਨੂੰਨਾਂ ਰਾਹੀਂ ਭਾਜਪਾ ਸਰਕਾਰ ਕਿਸਾਨਾਂ ਨੂੰ ਲੁਟ ਕੇ ਆਪਣੇ ਕੁਝ ਪੂੰਜੀਪਤੀ ਦੋਸਤਾਂ ਦੀਆਂ ਤਿਜੋਰੀਆਂ ਭਰਨਾ ਚਾਹੁੰਦੀ ਹੈ।
ਮੇਅਰ ਰਿੰਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਲੀ ਵਾਲੀ ਪੰਜਾਬ ਸਰਕਾਰ ਨੇ ਵੀ ਇਨ੍ਹਾਂ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ, ਪਰ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰਦੀ ਉਸ ਸਮੇਂ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਸ਼ੰਕਿਆਂ ਦਾ ਹੱਲ ਨਹੀਂ ਕੀਤਾ ਜਾ ਸਕਦਾ ਹੈ। ਮੇਅਰ ਨੇ ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬ ਦੇ ਆੜ੍ਹਤੀਆਂ ਖਿਲਾਫ ਕੀਤੀ ਜਾ ਰਹੀ ਛਾਪੇਮਾਰੀ ਨੂੰ ਬਦਲਾਖੋਰੀ ਦੀ ਕਾਰਵਾਈ ਦੱਸਦਿਆਂ ਕੇਂਦਰ ਸਰਕਾਰ ਨੂੰ ਅਜਿਹੀਆਂ ਹਰਕਤਾਂ ਨਾ ਕਰਨ ਦੀ ਸਲਾਹ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਰਮਨ ਬਖਸ਼ੀ, ਸੀਨੀ. ਡਿਪਟੀ ਮੇਅਰ, ਸ੍ਰੀ ਯੂਨਸ ਕੁਮਾਰ ਡਿਪਟੀ ਮੇਅਰ, ਕੌਂਸਲਰ ਸ੍ਰੀ ਵਿਕਾਸ ਸੋਨੀ, ਸ੍ਰੀ ਸੁਨੀਲ ਕੌਂਟੀ, ਨਵਦੀਪ ਸਿੰਘ ਹੁੰਦਲ, ਪਰਮਜੀਤ ਸਿੰਘ ਚੌਪੜਾ, ਸ਼੍ਰੀ ਮਹੇਸ਼ ਖੰਨਾ, ਸ੍ਰੀ ਸੁਰਿੰਦਰ ਚੌਧਰੀ, ਹਰਪਨਦੀਪ ਸਿੰਘ, ਸ਼ਰਨਜੀਤ ਕੋਰ, ਸੰਨਪ੍ਰੀਤ ਸਿੰਘ ਔਜਲਾ, ਗੁਰਪ੍ਰਾਤ ਸਿੰਘ ਹੈਪੀ, ਸ੍ਰੀ ਰਾਮ ਅਲੀ, ਸ੍ਰੀ ਅਨੇਕ ਸਿੰਘ, ਸ੍ਰੀ ਰਛਪਾਲ ਸਿੰਘ ਲਾਲੀ, ਰਾਣਾ ਸੰਧੂ, ਸ੍ਰੀ ਪਰਨਵ ਧਵਨ, ਸ੍ਰੀ ਮਨਦੀਪ ਸਿੰਘ, ਸ੍ਰੀਮਤੀ ਕਾਜਲ, ਬੋਬੀ ਜੀ, ਸ੍ਰੀ ਕਸ਼ਮੀਰ ਸਿੰਘ ਕਾਕੂ, ਸ਼੍ਰੀ ਗਿਰੀਸ਼, ਸ੍ਰੀਮਤੀ ਮਮਤਾ ਦੱਤਾ, ਸ੍ਰੀਮਤੀ ਜਤਿੰਦਰ ਕੌਰ ਸੋਨੀਆਂ, ਸ੍ਰੀਮਤੀ ਪ੍ਰਿਅੰਕਾ ਸ਼ਰਮਾ, ਸ੍ਰੀ ਰਿਤੇਸ਼ ਸ਼ਰਮਾ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਸ੍ਰੀਮਤੀ ਪਿੰਕੀ ਦੇਵੀ, ਸ੍ਰੀਮਤੀ ਗੁਰਜੀਤ ਕੌਰ, ਸ੍ਰੀ ਨਵਦੀਪ ਸਿੰਘ, ਪਰਮਿੰਦਰ ਕੌਰ, ਹਰਪਾਲ ਸਿੰਘ, ਰਣਜੀਤ ਕੌਰ, ਭਗਤ ਜੀ, ਸ੍ਰੀ ਅਰੁਣ ਕੁਮਾਰ ਪੱਪਲ, ਰਜਿੰਦਰ ਸਿੰਘ, ਮਨਦੀਪ ਕੌਰ, ਅਮਰਬੀਰ ਸਿੰਘ, ਸ੍ਰੀਮਤੀ ਮੋਨਿਕਾ ਸ਼ਰਮਾ, ਸ੍ਰੀ ਜਤਿੰਦਰ ਸਿੰਘ, ਸ੍ਰੀ ਵਿਜੈ ਮਦਾਨ, ਮਿੱਠੂ ਮਦਾਨ, ਜੀਤ ਸਿੰਘ ਭਾਟੀਆ, ਰਣਜੀਤ ਕੌਰ, ਰਾਜੇਸ਼ ਮਦਾਨ, ਸ੍ਰੀਮਤੀ ਸੁਰਜੀਤ ਕੌਰ, ਬਲਦੇਵ ਸਿੰਘ, ਸਤਨਾਮ ਸਿੰਘ, ਸ੍ਰੀਮਤੀ ਸ਼ਿੰਦਰ ਕੌਰ, ਸ੍ਰੀਮਤੀ ਗੁਰਜੀਤ ਕੌਰ, ਸ੍ਰੀਮਤੀ ਪਰਮਜੀਤ ਕੌਰ, ਸ੍ਰੀ ਜਸਵਿੰਦਰ ਸਿੰਘ ਸ਼ੇਰਗਿੱਲ, ਦਲਬੀਰ ਸਿੰਘ, ਸ੍ਰੀਮਤੀ ਸੁਖਰਾਜ ਕੌਰ, ਮੋਹਨ ਸਿੰਘ, ਜਰਨੈਲ ਸਿੰਘ, ਸ੍ਰੀਮਤੀ ਦਲਬੀਰ ਕੌਰ, ਸ੍ਰੀਮਤੀ ਮਿਤਾਂਜਲੀ ਸ਼ਰਮਾ, ਸ੍ਰੀਮਤੀ ਨੀਤੂ ਟਾਂਗਰੀ, ਸ੍ਰੀ ਸੰਜੀਵ ਟਾਂਗਰੀ, ਸ੍ਰੀਮਤੀ ਸੁਦੇਸ਼ ਕੁਮਾਰੀ, ਸ੍ਰੀ ਪ੍ਰਮੋਦ ਬੱਬਲਾ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀ ਸਰਬਜੀਤ ਸਿੰਘ ਲਾਟੀ, ਸਕੱਤਰ ਸਿੰਘ, ਸੰਤੀਸ਼ ਬੰਧੂ, ਸ੍ਰੀਮਤੀ ਪੂਨਮ ਉਮਟ, ਸ੍ਰੀ ਸਮੀਰ ਦੱਤਾ, ਸ੍ਰੀ ਸੰਦੀਪ ਕੁਮਾਰ, ਸ੍ਰੀਮਤੀ ਮੰਜੂ ਮਹਿਰਾ ਪੱਪਲ, ਸ੍ਰੀ ਮਹੇਸ਼ ਖੰਨਾ, ਸ੍ਰੀਮਤੀ ਕੁਲਬੀਰ ਕੌਰ, ਸ੍ਰੀ ਅਸ਼ਵਨੀ ਕਾਲੇਸ਼ਾਹ, ਸ੍ਰੀ ਸੰਨੀ ਕੁੰਦਰਾ, ਸ੍ਰੀ ਪੂਜਾ ਰਾਣੀ, ਸ੍ਰੀ ਦੀਪਕ, ਸ੍ਰੀ ਤਾਹਿਰ ਸ਼ਾਹ, ਸ੍ਰੀਮਤੀ ਰੀਨਾ, ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਕੰਚਨ ਗੁਲਾਟੀ, ਸ੍ਰੀਮਤੀ ਸੁਨੀਤਾ, ਬੱਲੂ ਜੀ, ਸ੍ਰੀਮਤੀ ਰਜਨੀ ਸ਼ਰਮਾ ਆਦਿ ਹਾਜ਼ਰ ਸਨ।