← ਪਿਛੇ ਪਰਤੋ
ਬਰਤਾਨੀਆ ਦੇ ਪ੍ਰਧਾਨ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਕਿਸਾਨੀ ਮਸਲਾ ਉਠਾਉਣ ਲਈ ਲਿਖਣਗੇ ਯੂ ਕੇ ਦੇ ਐਮ ਪੀ : ਤਨ ਢੇਸੀ ਲੰਡਨ, 23 ਦਸੰਬਰ, 2020 :ਬਰਤਾਨੀਆ ਦੇ ਐਮ ਪੀ ਤਨਮਨਜੀਤ ਢੇਸੀ ਨੇ ਕਿਹਾ ਹੈ ਕਿ ਬਰਤਾਨੀਆ ਦੇ ਵੱਖ ਵੱਖ ਪਾਰਟੀਆਂ ਦੇ ਐਮ ਪੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲਿਖਤੀ ਅਪੀਲ ਕਰਨਗੇ ਕਿ ਉਹ ਭਾਰਤ ਵਿਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਮਸਲਾ ਆਪਣੇ ਜਨਵਰੀ ਦੀ ਭਾਰਤ ਫੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣ ਤਾਂ ਕਿ ਇਸ ਦਾ ਕੋਈ ਹੱਲ ਨਿਕਲ ਸਕੇ . ਇਕ ਸੰਦੇਸ਼ ਵਿਚ ਢੇਸੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਇਹ ਮਾਮਲਾ ਬਰਤਾਨੀਆ ਦੇ ਹਾਊਸ ਵਿਚ ਕਾਮਨਜ਼ ਵਿਚ ਉਠਾਇਆ ਸੀ ਪਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸਨੂੰ ਸਮਝ ਨਹੀਂ ਸਕੇ । ਉਹਨਾਂ ਕਿਹਾ ਕਿ ਅਸੀਂ ਇਸ ਤੋਂ ਪਹਿਲਾਂ ਕੁਝ ਸੰਸਦ ਮੈਂਬਰਾਂ ਨੇ ਇਕ ਚਿੱਠੀ ’ਤੇ ਹਸਤਾਖ਼ਰ ਕਰ ਕੇ ਇਹ ਮਸਲਾ ਬਰਤਾਨੀਆ ਦੇ ਵਿਦੇਸ਼ ਮੰਤਰੀ ਕੋਲ ਚੁੱਕਿਆ ਸੀ ਤੇ ਇਹ ਮਸਲਾ ਭਾਰਤ ਸਰਕਾਰ ਕੋਲ ਚੁੱਕਣ ਵਾਸਤੇ ਆਖਿਆ ਸੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਮੈਂਬਰ ਪਾਰਲੀਮੈਂਟ ਨਾਲ ਸੰਪਰਕ ਕਰ ਕੇ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਕੋਲ ਲੋਕਾਂ ਦੀ ਆਵਾਜ਼ ਪੁੱਜਦੀ ਕਰਨ।
ਵੀਡੀਉ ਵੀ ਦੇਖੋ
https://fb.watch/2zfiFeLmbI/
Total Responses : 265