ਜਗਮੀਤ ਸਿੰਘ
ਭਿੱਖੀਵਿੰਡ, 24 ਦਸੰਬਰ 2020 - ਪੋਹ ਮਾਘ ਦੀ ਕਹਿਰ ਦੀ ਠੰਢ ਤੇ ਸਾਉਣ ਭਾਦਰੋਂ ਦੇ ਚੁਮਾਸੇ ਮੌਕੇ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਵਿਰੁੱਧ ਮੋਦੀ ਸਰਕਾਰ ਦਾ ਨਾਦਰਸ਼ਾਹੀ ਫ਼ੈਸਲਾ ਮੁਗਲੀਆ ਹਕੂਮਤ ਔਰੰਗਜ਼ੇਬ ਜੈਸਾ ਸਿੱਧ ਹੋਇਆ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿੱਲ ਅਮਰਕੋਟ ਨੇ ਪ੍ਰੈੱਸ ਕਲੱਬ ਦੌਰਾਨ ਕੀਤਾ ਤੇ ਆਖਿਆ ਕੇ ਭਾਜਪਾ ਦੀ ਕੇਂਦਰ ਸਰਕਾਰ ਨੇ ਜਿਹੜੇ ਵੀ ਫੈਸਲੇ ਕੀਤੇ ਲੋਕਾਂ ਦੀ ਸੋਚ ਦੇ ਉਲਟ ਵੋਟਰਾਂ ਨੂੰ ਦਬਾਉਣ ਦਾ ਕੋਝਾ ਯਤਨ ਕੀਤਾ। ਦਲਜੀਤ ਸਿੰਘ ਗਿੱਲ ਅਮਰਕੋਟ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁੱਧੀਮਾਨ ਵਿਅਕਤੀ ਦੱਸਦਿਆਂ ਕਿਹਾ ਭਾਰਤ ਦੇਸ਼ ਦੇ ਲੋਕਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਹੱਸ ਹੱਸ ਕੇ ਰਾਜ ਭਾਗ ਦੀ ਕੁੰਜੀ ਦਿੱਤੀ, ਪਰ ਅੱਜ ਭਾਰਤ ਦੇ ਵੱਖ ਵੱਖ ਸੂਬਿਆਂ ਦੀ ਹਾਲਤ ਨੂੰ ਵੇਖ ਕੇ ਵੋਟਰ ਭਾਜਪਾ ਸਰਕਾਰ ਨੂੰ ਕੁਰਸੀ ਤੋਂ ਹਟਾਉਣ ਲਈ ਕਾਹਲੇ ਹਨ । ਦਲਜੀਤ ਸਿੰਘ ਗਿੱਲ ਅਮਰਕੋਟ ਨੇ ਕਿਹਾ ਦਿੱਲੀ ਵਿਖੇ ਸੰਘਰਸ਼ ਤੇ ਬੈਠੇ ਕਿਸਾਨ ਆਪਣੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਨੂੰ ਸਪਸ਼ਟ ਕਰ ਚੁਕੇ, ਪਰ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਦੀ ਬਿਜਾਏ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਗਿੱਲ ਅਮਰਕੋਟ ਨੇ ਭਾਰਤ ਦੇ ਰਾਸ਼ਟਰਪਤੀ ਕੋਵਿੰਦ ਨਾਥ ਕੋਲੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਬਿੱਲ ਰੱਦ ਕਰਨ ਲਈ ਨਿਜੀ ਤੌਰ ਤੇ ਦਖਲ ਦੇਕੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਤਾਂ ਜੋ ਅਮਨ ਸ਼ਾਂਤੀ ਬਰਕਰਾਰ ਰਹਿ ਸਕੇ ਤੇ ਆਪਸੀ ਭਾਈਚਾਰਾ ਬਣਿਆ ਰਹੇ ! ਇਸ ਮੋਕੇ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਬਲਵੀਰ ਸਿੰਘ, ਸਤਨਾਮ ਸਿੰਘ, ਗੁਰਬਚਨ ਸਿੰਘ, ਪਿਆਰਾ ਸਿੰਘ ਆਦਿ ਆਗੂਆਂ ਨੇ ਵੀ ਅਧਿਆਪਕਾਂ ਦੇ ਸ਼ਬਦ ਦੀ ਜ਼ੋਰਦਾਰ ਨਿੰਦਾ ਕੀਤੀ ਹੈ ।