ਨਵੀਂ ਦਿੱਲੀ, 25 ਸਦੰਬਰ 2020 - ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਭਾਰਤ ਹੀ ਨਹੀਂ ਪੂਰੇ ਵਿਸ਼ਵ 'ਚ ਬੈਠੈ ਕਿਸਾਨ ਹਿਮਾਇਤੀ ਆਪੋ ਆਪਣੇ ਰੂਪ 'ਚ ਹੰਭਲਾ ਮਾਰ ਰਹੇ ਨੇ, ਉਥੇ ਹੀ ਕਈ ਸਿਆਸੀ ਲ਼ੀਡਰ ਵੀ ਆਪਣੀ ਅਵਾਜ਼ ਬੁਲੰਦ ਕਰ ਰਹੇ ਨੇ।
ਅੱਜ ਪਾਰਲੀਮੈਂਟ ਦੇ ਸੈਂਟਰਲ ਹਾਲ 'ਚ ਭਗਵੰਤ ਮਾਨ ਦੁਆਰਾ ਪੀ.ਐਮ ਮੋਦੀ ਨੂੰ ਸਾਹਮਣੇ ਤੋਂ ਤਖਤੀਆਂ ਦਿਖਾਈਆਂ ਗਈਆਂ ਤੇ ਕਿਸਾਨ ਪੱਖੀ ਨਾਅਰੇ ਲਾਏ ਗਏ। ਮਾਨ ਨੇ ਪੀ.ਐਮ ਮੋਦੀ ਨੂੰ ਕਿਹਾ ਕਿ ਕਿਸਾਨ ਠੰਢ 'ਚ ਬੈਠੇ ਹਨ ਤੇ ਉਨ੍ਹਾਂ ਦੀ ਗੱਲ ਸੁਣੀ ਜਾਵੇ। ਇਹ ਸਾਰਾ ਸੀਨ ਭਗਵੰਤ ਮਾਨ ਨੇ ਆਪਣੀ ਫੇਸਵੁੱਕ 'ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ "ਮੋਦੀ ਸਰਕਾਰ ਦੀਆਂ ਬੰਦ ਅੱਖਾਂ ਅਤੇ ਕੰਨ ਖੋਲ੍ਹਣ ਲਈ ਪਾਰਲੀਮੈਂਟ ਦੇ ਸੈਂਟਰਲ ਹਾਲ ਚ ਗੂੰਜੇ ਕਿਸਾਨ ਪੱਖੀ ਨਾਅਰੇ...!"
ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 96ਵੇਂ ਜਨਮ ਦਿਨ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਦੈਵ ਅਟਲ ਸਮਾਰਕ ’ਤੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਸੰਸਦ ਭਵਨ ਵਿਖੇ ਅਟਲ ਬਿਹਾਰੀ ਵਾਜਪਾਈ ਵਲੋਂ ਸੰਸਦ ਵਿਚ ਦਿੱਤੇ ਗਏ ਭਾਸ਼ਣਾਂ ’ਤੇ ਛਪੀ ਕਿਤਾਬ ਵੀ ਜਾਰੀ ਕੀਤੀ।