ਚੰਡੀਗੜ੍ਹ, 25 ਦਸੰਬਰ,2020: ਐਨ.ਆਰ.ਆਈ. ਚਲੋ ਦਿੱਲੀ ਮੁਹਿੰਮ ਤਹਿਤ ਵਿਦੇਸ਼ਾਂ ਵਸੇ ਪੰਜਾਬੀਆਂ ਨੇ ਵੀ ਖੇਤੀ ਐਕਟਾਂ ਦੇ ਖਿਲਾਫ ਜੂਝ ਰਹੇ ਕਿਸਾਨਾਂ ਨੇ ਦਿੱਲੀ ਵੱਲ ਚਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗਰੁੱਪ ਕੈਨੇਡਾ ਤੋਂ ਸੁਰਿੰਦਰ ਮਾਵੀ ਅਤੇ ਉਸ ਦੇ ਸਾਥੀਆਂ ਦਾ ਆ ਰਿਹਾ ਹੈ .ਇਹ ਜਾਣਕਾਰੀ ਦਿੰਦੇ ਹੋਏ ਮਾਵੀ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਰਮਨ ਬਰਾੜ ਟਰਾਂਟੋ(ਫਰੀਦਕੋਟ), ਵਿਕਰਮਜੀਤ ਸਰਾਂ ਵੈਨਕੂਵਰ (ਮਾਨਸਾ), ਦਵਿੰਦਰ ਸਿੰਘ ਘਲੋਟੀ ਜਰਮਨੀ (ਲੁਧਿਆਣਾ), ਜਗਜੀਤ ਸਿੰਘ ਜਰਮਨੀ(ਕਪੂਰਥਲਾ), ਹਰਪ੍ਰੀਤ ਸਿੰਘ ਜਰਮਨੀ(ਜਲੰਧਰ) ,ਮੇਜਰ ਸਿੰਘ ਇੰਗਲੈਂਡ, ਭਵਜੀਤ ਸਿੰਘ ਆਸਟਰੇਲੀਆ( ਲੁਧਿਆਣਾ), ਅੰਮ੍ਰਿਤਪਾਲ ਢਿੱਲੋ ਕੈਲੇਫੋਰਨੀਆ(ਕਪੂਰਥਲਾ) ,ਦਲਵਿੰਦਰ ਸਿੰਘ ਨਿਊ ਯਾਰਕ (ਬਠਿੰਡਾ), ਬਲਜਿੰਦਰ ਸਿੰਘ ਨਿਊ ਜਰਸੀ(ਨਕੋਦਰ),ਅਵਤਾਰ ਸਿੱਧੂਅਲਬਰਟਾ (ਮੋਗਾ) ਅਤੇ ਹੋਰ ਅਨੇਕਾਂ NRIs ਨਾਲ ਕਿਸਾਨ ਅੰਦੋਲਨ ਵਿੱਚ ਸਾਥ ਦੇਣ ਲਈ ਇੰਡੀਆ ਆ ਰਹੇ ਹਨ।
ਉਹਨਾ ਭਾਰਤ ਵਿੱਚ ਆਏ ਹੋਏ ਸਭ ਐਨ ਆਰ ਆਈਜ਼ ਨੂੰ ਅਪੀਲ ਕੀਤੀ ਹੈ ਕਿ ਉਹ 30 ਦਸੰਬਰ ਦਿਨ ਬੁੱਧਵਾਰ ਨੂੰ ਸਿੰਘੂ ਬਾਰਡਰ ਤੇ ਪੁੱਜਣ।
ਮਾਵੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਦੇ ਪੁੱਤ ਹੋਣ ਕਰਕੇ ਇਹ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਜ਼ਮੀਨ ਤੇ ਸੰਘਰਸ਼ ਕਰ ਰਹੇ ਕਿਸਾਨ ਧੀਆਂ ਪੁੱਤਰਾਂ ਦਾ ਸਾਥ ਦੇਣ ਅਤੇ ਮੋਢੇ ਨਾਲ ਮੋਢਾ ਲਾ ਕੇ ਖੜਣ। ਕਿਉਕਿਂ ਉਹ ਸਾਡੀਆਂ ਜਮੀਨਾਂ ਦੀ ਰਾਖੀਅ ਤੇ ਹੱਕਾਂ ਲਈ ਐਨੀ ਠੰਢ ਵਿੱਚ ਦਿੱਲੀ ਬੈਠੇ ਹਨ ।
ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕਿਸਾਨ ਭਰਾਵਾਂ ਦੀ ਮਦਦ ਤੇ ਐਨ. ਆਰ. ਆਈ ਸਪੋਰਟ ਨੂੰ ਸੰਗਠਿਤ ਕਰਨਾ ਹੈ। ਜਿਹੜੇ ਐਨ. ਆਰ. ਆਈ ਪੁਹੰਚ ਚੁੱਕੇ ਨੇ , ਉਹਨਾ ਸਭ ਨੂੰ ਅਪੀਲ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਤੇ ਦਸੰਬਰ 30 ਦਿਨ ਬੁੱਧਵਾਰ ਨੂੰ ਦੁਪਹਿਰੇ12:30 ਵਜੇ ਮੁੱਖ ਸਟੇਜ ਦੇ ਅੱਗੇ ਪਹੁੰਚੋ।
ਰਮਨ ਬਰਾੜ ਨੇ ਕਿਹਾ ਕਿ ਆਉ ਸਾਰੇ ਐਨ ਆਰ ਈ ਮਿੱਟੀ ਦੇ ਜਾਇਆ ਹੋਣ ਤੇ ਨਾਤੇ ਇੱਕਜੁਟਤਾ ਦਿਖਾਈਏ ਅਤੇ ਵਹੀਰਾਂ ਘੱਤਕੇ ਦਿੱਲੀ ਪੁੱਜ ਕੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਈਏ।
ਮਾਨਿਕ ਗੋਇਲ ਅਤੇ ਜੋਬਨ ਰੰਧਾਵਾ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਡੇ ਭਰਾ ਸਾਡਾ ਸਾਥ ਦੇਣ ਲਈ ਬਾਹਰਲੇ ਮੁਲਕਾਂ ਤੋਂ ਆ ਰਹੇਹਨ। ਅਸੀ ਤਹਿ ਦਿਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ।
ਜੋ ਵੀ ਐਨ.ਆਰ.ਆਈਜ਼ ਇਸ ਮੁਹਿੰਮ ਨਾਲ ਜੁੜਣਾ ਚਾਹੁੰਦੇ ਹਨ ਉਹ ਮਾਨਿਕ ਗੋਇਲ (+918146000420) ਜਾਂ ਜੋਬਨ ਰੰਧਾਵਾ(+917982966137)ਨੂੰ ਸੰਪਰਕ ਕਰਨ।