ਗੁਰਮੀਤ ਸਿੰਘ ਪਲਾਹੀ
ਫਗਵਾੜਾ , 25 ਦਸੰਬਰ 2020 -ਫਗਵਾੜਾ ਦੀਆਂ ਸਮੂੰਹਿਕ ਲੋਕ-ਪੱਖੀ ਜੱਥੇਬੰਦੀਆਂ ਵਲੋਂ ਕਿਸਾਨ ਅੰਦੋਲਨ ਦੀ ਹਿਮਾਇਤ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਉਤੇ 27 ਦਸੰਬਰ 2020 ਦਿਨ ਐਤਵਾਰ ਸਵੇਰੇ 11 ਵਜੇ ਤੋਂ 12 ਵਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਤੇ ਸਮੇਂ 'ਚ ਥਾਲੀਆਂ ਖੜਕਾ ਕੇ ਸੰਘਰਸ਼ ਦੀ ਹਿਮਾਇਤ ਕੀਤੀ ਜਾਵੇਗੀ। ਇਸ ਸਬੰਧ ਵਿੱਚ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੇ ਘਰਾਂ ਵਿੱਚ ਥਾਲੀਆਂ ਖੜਕਾ ਕੇ ਇਹ ਸੰਦੇਸ਼ ਦੇਣ ਅਤੇ ਜੱਥੇਬੰਦੀਆਂ ਵਲੋਂ ਬੱਸ ਸਟੈਂਡ ਫਗਵਾੜਾ ਦੇ ਸਾਹਮਣੇ ਥਾਲੀ ਖੜਕਾਓ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸੱਦਾ ਤਰਕਸ਼ੀਲ ਸੁਸਾਇਟੀ ਪੰਜਾਬ ਫਗਵਾੜਾ ਯੂਨਿਟ ਟੈਕਨਿਕਲ ਸਰਵਿਜ ਯੂਨੀਅਨ ਫਗਵਾੜਾ, ਅਧਿਆਪਕ ਭਲਾਈ ਕਮੇਟੀ ਅਤੇ ਪੰਜਾਬੀ ਦੇ ਪੱਤਰਕਾਰਾਂ, ਲੇਖਕਾਂ, ਬੁੱਧੀਜੀਆਂ ਵਲੋਂ ਦਿੱਤਾ ਗਿਆ ਹੈ। ਇਸ ਸਬੰਧੀ ਵਿੱਚ ਇਹਨਾ ਜੱਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਮਾਸਟਰ ਸੁਖਦੇਵ ਸਿੰਘ, ਜੋਗਾ ਸਿੰਘ, ਸਾਧੂ ਸਿੰਘ ਜੱਸਲ, ਜਸਵਿੰਦਰ ਸਿੰਘ, ਪਰਵਿੰਦਰ ਜੀਤ ਸਿੰਘ, ਗੁਰਮੀਤ ਸਿੰਘ ਪਲਾਹੀ, ਜਸਵੀਰ ਸਿੰਘ, ਅਵੀਨਾਸ਼ ਹਰਦਾਸਪੁਰ, ਹੰਸ ਰਾਜ ਬੰਗੜ ਆਦਿ ਸ਼ਾਮਲ ਸਨ।