ਰਜਨੀਸ਼ ਸਰੀਨ
- ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਦੇ ਵਿਰੋਧ ਵਿਚ ਦਰਜਨਾਂ ਥਾਵਾਂ 'ਤੇ ਖੜਕਾਈਆਂ ਥਾਲੀਆਂ
ਜਲੰਧਰ 27 ਦਸੰਬਰ 2020 - ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ 32 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ ' ਦੇ ਪ੍ਰੋਗਰਾਮ ਦੇ ਵਿਰੋਧ ਵਿਚ ਦਿੱਤੇ ਗਏ ਥਾਲੀਆਂ ਖੜਕਾਉਣ ਦੇ ਸੱਦੇ ਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਦਰਜਨਾਂ ਥਾਵਾਂ ਉੱਤੇ ਥਾਲੀਆਂ ਖੜਕਾਈਆਂ ਗਈਆਂ । ਯੂਨੀਅਨ ਦੇ ਜਿਲਾ ਹੈੱਡਕੁਆਰਟਰ ਤੇ ਪਹੁੰਚੀਆਂ ਖਬਰਾਂ ਅਨੁਸਾਰ ਕਿਸਾਨਾਂ ਅਤੇ ਹੋਰ ਸਹਾਇਕ ਜਥੇਬੰਦੀਆਂ ਦੀ ਅਗਵਾਈ ਵਿਚ ਜੋਰਦਾਰ ਢੰਗ ਨਾਲ਼ ਥਾਲੀਆਂ ਖੜਕਾ ਕੇ ਆਪਣਾ ਵਿਰੋਧ ਦਰਜ ਕਰਵਾਇਆ।
ਇਹਨਾਂ ਮੌਕਿਆਂ ਉੱਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਕਿਸਾਨਾਂ ਕੋਲੋਂ ਉਹਨਾਂ ਦੀ ਜਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਨਾਪਾਕ ਯੋਜਨਾ ਦਾ ਹਿੱਸਾ ਹੈ ਜਿਸਨੂੰ ਕਿਸਾਨ ਚੁੱਪ ਰਹਿਕੇ ਬਰਦਾਸ਼ਤ ਨਹੀਂ ਕਰਨਗੇ ।ਆਗੂਆਂ ਨੇ ਕਿਹਾ ਕਿ ਕਿਸਾਨਾਂ ਵਿਚ ਇਹਨਾਂ ਕਾਨੂੰਨਾਂ ਵਿਰੁੱਧ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਉਹ ਇਹ ਕਾਨੂੰਨ ਰੱਦ ਕਰਵਾ ਕੇ ਹੀ ਦੰਮ ਲੈਣਗੇ।
ਉਹਨਾਂ ਯੂਨੀਅਨ ਦੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ 30 ਦਸੰਬਰ ਨੂੰ ਦਿੱਲੀ ਦੇ ਸ਼ਾਹਜਹਾਂ ਪੁਰ ਮਾਰਗ ਵਲ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ 29 ਦਸੰਬਰ ਨੂੰ ਜਿਲੇ ਤੋਂ ਵੱਧ ਤੋਂ ਵੱਧ ਟਰਾਲੀਆਂ ਦਿੱਲੀ ਨੂੰ ਭੇਜਣ ।ਇਹਨਾਂ ਇਕੱਠਾਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਮਾਸਟਰ ਭੁਪਿੰਦਰ ਸਿੰਘ ਵੜੈਚ,ਤਰਸੇਮ ਸਿੰਘ ਬੈਂਸ,ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਗੁਰਬਖਸ਼ ਕੌਰ ਸੰਘਾ ,ਪਰਮਜੀਤ ਸਿੰਘ ਸ਼ਹਾਬਪੁਰ, ਮੱਖਣ ਸਿੰਘ ਭਾਨਮਜਾਰਾ,ਸੋਹਣ ਸਿੰਘ ਅਟਵਾਲਪਾਖਰ ਸਿੰਘ ਅਸਮਾਨ ਪੁਰ,ਬਿੱਕਰ ਸਿੰਘ ਸ਼ੇਖੂਪੁਰ,ਸੁਰਿੰਦਰ ਸਿੰਘ ਸੋਇਤਾ ਨੇ ਸੰਬੋਧਨ ਕੀਤਾ।