ਅਸ਼ੋਕ ਵਰਮਾ
ਮਾਨਸਾ,27ਦਸੰਬਰ2020: ਮੁਸਲਿਮ ਫਰੰਟ ਪੰਜਾਬ ਦਾ ਕਾਫਲਾ ਅੱਜ ਮਾਨਸਾ ਤੋਂ ਦਿੱਲੀ ਲਈ ਹੰਸ ਰਾਜ ਮੋਫਰ ਦੀ ਅਗਵਾਈ ਵਿੱਚ ਰਵਾਨਾ ਹੋਇਆ ਜਿਸ ਨੂੰ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਰਵਾਨਗੀ ਦਿੱਤੀ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਹੰਸ ਰਾਜ ਮੋਫਰ ਨੇ ਕਿਹਾ ਕਿ ਦਿੱਲੀ ਅੰਦੋਲਨ ਕਿਸੇ ਇੱਕ ਫਿਰਕੇ ਨਾਲ ਸਬੰਧਤ ਨਹੀਂ ਬਲਕਿ ਕਿ ਭਾਰਤ ਦੇ ਨਾਂਗਰਿਕ ਹੋਣ ਨਾਤੇ ਉਹ ਆਪਣੀ ਟੀਮ ਸਮੇਤ ਸ਼ਮੂਲੀਅਤ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁਸਲਮ ਸਮਾਜ ਕਾਲੇ ਕਾਨੂੰਨਾਂ ਦੀ ਵਾਪਸੀ ਅਤੇ ਅੰਦੋਲਨ ਜਿੱਤਣ ਤੱਕ ਤਹਿ ਕੀਤੀਆਂ ਗਈਆਂ ਡਿਊਟੀਆਂ ਨੂੰ ਤਨ, ਮਨ, ਧਨ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ।ਉਹਨਾਂ ਕਿਹਾ ਕਿ ਅੰਗਰੇਜ਼ਾਂ ਤੋਂ ਦੇਸ਼ ਆਜਾਦ ਕਰਵਾਉਣ ਲਈ ਵੀ ਹਰ ਵਰਗ, ਜਾਤ ਅਤੇ ਹਰੇਕ ਧਰਮ ਦੇ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਹੈ । ਉਹਨਾਂ ਕਿਹਾ ਕਿ ਹੁਣ ਜਦ ਫਿਰ ਤੋਂ ਆਵਾਮ ਆਪਣੀ ਸਰਕਾਰ ਤੋਂ ਅਧਿਕਾਰ ਲੈਣ ਲਈ ਜੂਝ ਰਿਹਾ ਹੈ ਤਾਂ ਉਸ ਵਿੱਚ ਹਰ ਵਰਗ ਦਾ ਯੋਗਦਾਨ ਦੇਣਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਮੌਕੇ ਰਵੀ ਖਾਨ ,ਸਵਰਨ ਫਫੜੇ, ਸ਼ਮਸ਼ਾਦ ਖਾਨ, ਆਸ਼ੂ ਕਰੈਸ਼ੀ,ਆਮਾਮ ਸਾਹਿਬ, ਸਲਾਮੂਦੀਨ, ਮੇਜਰਦੀਨ, ਸਿਕੰਦਰ ਖਾਨ, ਚਮਕੌਰ ਖਾਨ, ਜਗਦੇਵ ਖਾਨ, ਡਾਕਟਰ ਰਮਜਾਨ ਖਾਨ, ਰਫੀ ਮਹੁੰਮਦ, ਅਕਬਰ ਖਾਨ, ਗੁਲਾਬ ਸਾਹ, ਰਣਜੀਤ ਖਾਨ, ਮਨਿੰਦਰ ਖਾਨ, ਬੀਰਬਲ ਖਾਨ ਅਤੇ ਲੀਮ ਖਾਨ ਸਮੇਤ ਵੱਡੀ ਗਿਣਤੀ ਭਾਈਚਾਰੇ ਦੇ ਮੈਂਬਰ ਹਾਜਰ ਸਨ।