ਪਟਿਆਲਾ,27 ਦਸੰਬਰ,2020: ਖੇਤੀ ਕਾਨੂੰਨਾਂ ਦੇ ਵਿਰੋਧ ’ਚ ਥਾਂ ਥਾਂ ਤੇ ਲੋਕਾਂ ਵੱਲੋਂ ਰਿਲਾਇੰਸ ਜੀਓ ਦੇ ਮੋਬਾਇਲ ਟਾਵਰਾਂ ਦੇ ਕਨੈਕਸ਼ਨ ਕੱਟੇ ਜਾਣ ਨੂੰ ਬੀਰ ਦਵਿੰਦਰ ਵੱਲੋਂ ਗਲਤ ਕਰਾਰ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਟੈਲੀਕਮ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਲੋਕ-ਹਿਤ 'ਚ ਨਹੀਂ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਸ਼੍ਰੋਮਣੀ ਅਕਾਲੀ ਦਲ(ਡੈਮੋਕ੍ਰੇਟਿਕ) ਦੇ ਮੁੱਖ ਬੁਲਾਰੇ ਬੀਰ ਦਵਿੰਦਰ ਨੇ ਕਿਹਾ ਅਜਿਹਾ ਕਰਨ ਨਾਲ ਆਨਲਾਈਨ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਤੇ ਲੋਕਾਂ ਦੀ ਜਿੰਦਗੀ ’ਤੇ ਇਨ੍ਹਾਂ ਦਾ ਸਿੱਧਾ ਅਸਰ ਪੈ ਰਿਹਾ।
ਬੀਰ ਦਵਿੰਦਰ ਨੇ ਕਿਹਾ ਕਿ ਅਸੀਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦੇ ਨਾਲ ਖੜੇ ਹਾਂ ਪਰ ਅਸੀਂ ਦੂਰ ਸੰਚਾਰ ਸੇਵਾਵਾਂ ’ਚ ਵਿਘਨ ਪਾਉਣ ਦੇ ਹੱਕ ’ਚ ਨਹੀਂ ਹਾਂ। ਬੀਰ ਦਵਿੰਦਰ ਦਾ ਕਹਿਣਾ ਹੈ ਕਿ ਕੋਵਿਡ ਮਹਾਂਮਾਰੀ ਕਾਰਨ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਸਾਰੇ ਵਿਦਿਆਰਥੀ ਆਨਲਾਈਨ ਪੜਾਈ ਘਰਾਂ ’ਚ ਰਹਿ ਕੇ ਹੀ ਪੜ੍ਹ ਰਹੇ ਨੇ। ਨੈਟਵਰਕ ਠੱਪ ਹੋਣ ਨਾਲ ਵਿਦਿਆਰਥੀਆਂ ਦੀ ਪੜਾਈ ’ਤੇ ਵੀ ਸਿੱਧਾ ਅਸਰ ਪੈ ਰਿਹਾ।