ਚੰਡੀਗੜ੍ਹ, 29 ਦਸੰਬਰ 2020 - ਨੋਬੇਲ ਐਵਾਰਡ ਜੇਤੂ ਅਰਥਸ਼ਾਸਤਰੀ ਅਮ੍ਰਤਿਆ ਸੇਨ ਨੇ ਕਿਸਾਨ ਮੋਰਚੇ ਦੀ ਹਮਾਇਤ ਕਰਦਿਆਂ ਮੋਦੀ ਸਰਕਾਰ 'ਤੇ ਸ਼ਬਦੀ ਹਮਲੇ ਕੀਤੇ। ਅਮ੍ਰਤਿਆ ਸੇਨ ਨੇ ਇੱਕ ਨਿਊਜ਼ ਏਜੰਸੀ ਨੂੰ ਈ.ਮੇਲ ਰਾਹੀਂ ਪੁੱਛੇ ਗਏ ਸਵਾਲਾਂ ਦਾ ਜਬਾਬ ਦਿੰਦਿਆਂ ਕਿਹਾ ਕਿ "ਦੇਸ਼ 'ਚ ਅਸਹਿਮੀ ਦੀ ਗੁੰਜਾਇਸ਼ ਘਟ ਗਈ ਹੈ। ਮਨਮਾਨੀ ਤਰੀਕੇ ਨਾਲ ਲੋਕਾਂ ਨੂੰ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਕੀ ਵਾਕਿਆ ਹੀ ਸੱਚ ਹੈ ਜਾਂ ਫਿਰ ਮਹਿਜ਼ ਵਿਚਾਰਧਾਰਾ ਦੀ ਲੜਾਈ ਹੈ।"
ਉਨ੍ਹਾਂ ਅੱਗੇ ਕਿਹਾ ਕਿ, " ਪਸੰਦ ਨਾ ਆਉਣ ਵਾਲੇ ਲੋਕਾਂ ਨੂੰ ਜੇਲ੍ਹਾਂ 'ਚ ਭੇਜ ਰਹੀ ਹੈ ਸਰਕਾਰ, ਕਦੇ ਕਿਸਾਨਾਂ ਦੇ ਨਾਂਅ 'ਤੇ, ਕਦੇ ਸੀ.ਏ.ਏ ਅਤੇ ਐਨ.ਆਰ.ਸੀ ਦੇ ਵਿਰੋਧ ਦੇ ਬਹਾਨੇ ਦੇਸ਼ ਦਾ ਇੱਕ ਬੜਾ ਤਬਕਾ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਦਾ ਆਇਆ ਹੈ। ਇਸ ਬਾਰ ਕੁਝ ਇਸੇ ਤਰ੍ਹਾਂ ਦੀ ਬਹਿਸ ਨੂੰ ਜਨਮ ਦਿੱਤਾ ਹੈ।"