← ਪਿਛੇ ਪਰਤੋ
ਕਿਸਾਨਾਂ ਅਤੇ ਕੇਂਦਰ ਵਿਚਾਲੇ ਮੁੜ ਗੱਲਬਾਤ ਅੱਜ 30 ਦਸੰਬਰ ਨੂੰ ਨਵੀਂ ਦਿੱਲੀ, 30 ਦਸੰਬਰ, 2020 : ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਅੱਜ ਦੁਪਹਿਰ 2.00 ਵਜੇ ਮੁੜ ਗੱਲਬਾਤ ਹੋਵੇਗੀ। ਕਿਸਾਨਾਂ ਨੇ ਕੇਂਦਰ ਨੂੰ ਆਖਿਆ ਹੈ ਕਿ ਉਹ ਸਿਰਫ ਉਹਨਾਂ ਵੱਲੋਂ ਭੇਜੇ ਏਜੰਡੇ ’ਤੇ ਹੀ ਗੱਲਬਾਤ ਕਰਨਗੇ ਜਦਕਿ ਕੇਂਦਰ ਸਰਕਾਰ ਆਪਣੇ ਸਟੈਂਡ ’ਤੇ ਕਾਇਮ ਹੈ। ਇਸ ਗੇੜ ਦੀ ਗੱਲਬਾਤ ਤੋਂ ਪਹਿਲਾਂ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੱਲ੍ਹ ਇਕ ਵਾਰਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਤੇ ਕਿਸਾਨਾਂ ਨਾਲ ਗੱਲਬਾਤ ਲਈ ਰਣਨੀਤੀ ਤੈਅ ਕੀਤੀ। ਭਾਵੇਂ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ ਪਰ ਗੱਲਬਾਤ ਦਾ ਸਿੱਟਾ ਕੀ ਨਿਕਲੇਗਾ, ਇਸਨੂੰ ਲੈ ਕੇ ਸਵਾਲ ਹਾਲੇ ਵੀ ਬਣੇ ਹੋਏ ਹਨ।
Total Responses : 265