← ਪਿਛੇ ਪਰਤੋ
ਰਵੀ ਜੱਖੂ
ਨਵੀਂ ਦਿੱਲੀ, 30 ਦਸੰਬਰ 2020 - ਖੇਤੀ ਕਾਨੂੰਨਾਂ 'ਤੇ ਹੋ ਰਹੀ ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਦੇ ਪਹਿਲੇ ਦੌਰ ਦੇ ਖਤਮ ਹੋ ਜਾਣ ਤੋਂ ਬਾਅਦ ਲੰਚ ਬ੍ਰੇਕ ਹੋਈ ਹੈ। ਜਿਸ 'ਚੋਂ ਤਸਵੀਰਾਂ ਨਿੱਕਲ ਕੇ ਸਾਹਮਣੇ ਆਈਆਂ ਨੇ ਕਿ ਕੇਂਦਰੀ ਮੰਤਰੀ ਵੀ ਕਿਸਾਨਾਂ ਦੇ ਨਾਲ ਬਾਲਟੀਆਂ 'ਚੋਂ ਦਾਲਾਂ ਤੇ ਰੋਟੀਆਂ ਛਕਦੇ ਲਾਈਨ 'ਚ ਖੜ੍ਹੇ ਕਿਸਾਨਾਂ ਦੇ ਨਾਲ ਨਜ਼ਰ ਆਏ। ਫਿਲਹਾਲ ਮੀਟਿੰਗ ਵਿਚਲੀ ਗੱਲ ਇਹ ਹੈ ਕਿ ਸਰਕਾਰ ਆਪਣੀ ਅੜੀ 'ਤੇ ਹੈ ਤੇ ਕਿਸਾਨ ਵੀ ਕਾਨੂੰਨ ਰੱਦ ਕਰਾਉਣ 'ਤੇ ਬਜ਼ਿੱਦ ਨੇ। ਖਦਸ਼ਾ ਹੈ ਕਿ ਮੀਟਿੰਗ ਕਾਫੀ ਲੰਬੀ ਜਾ ਸਕਦੀ ਹੈ। ਕਿਸਾਨ ਮੋਰਚੇ ਤੇ ਮੀਟਿੰਗ ਦੀ ਹਰ ਖਬਰ ਲਈ ਤੁਸੀਂ ਬਾਬੂਸ਼ਾਹੀ ਨਾਲ ਜੁੜੇ ਰਹੋ
Total Responses : 265